ਕੇਜਰੀਵਾਲ ਐਂਡ ਕੰਪਨੀ ਦੀਆਂ ਤਿਕੜਮਬਾਜੀਆਂ ਅਤੇ ਡਰਾਮੇਬਾਜੀਆਂ-  ਲਹਿੰਬਰ ਸਿੰਘ ਤੱਗੜ

ਪਿਛਲੇ ਮਹੀਨੇ ਕੇਜਰੀਵਾਲ ਐਂਡ ਕੰਪਨੀ ਵਲੋਂ ਪੰਜਾਬ ਦੇ ਰਾਜਸੀ ਰੰਗ ਮੰਚ ਦੀ ਸਟੇਜ ਤੋਂ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਅਤੇ ਗੁੰਮਰਾਹ ਕਰਨ ਲਈ ਕੁੱਝ ਅਜਿਹੀਆਂ ਤਿਕੜਮਬਾਜੀਆਂ ਅਤੇ ਡਰਾਮੇਬਾਜੀਆਂ ਕੀਤੀਆਂ ਗਈਆਂ ਹਨ ਜਿਸ ਦੀ ਮਿਸਾਲ ਸ਼ਾਇਦ ਹੀ ਸਾਡੇ ਇਤਿਹਾਸ ਵਿੱਚ ਮਿਲਦੀ ਹੋਵੇ।  ਅਖੇ ਬੀ.ਜੇ.ਪੀ. ਦੇ ਬਹੁਤ ਵੱਡੇ ਆਗੂਆਂ ਨੇ ‘‘ਓਪਰੇਸ਼ਨ ਲੋਟਸ’’ ਦੇ ਤਹਿਤ ਸਾਡੇ ਪੰਜਾਬ ਦੇ 35 ਐਮ.ਐਲ.ਏਜ਼ ਨੂੰ 25-25 ਕਰੋੜ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।  ਇਹ ਵੀ ਕਿਹਾ ਕਿ ਜੇਕਰ ਦੋ ਐਮ.ਐਲ.ਏਜ਼ ਇਕੱਠੇ ਹੋ ਕੇ ਸਾਡੇ ਕੋਲ ਆਉਣ ਤਾਂ ਉਨ੍ਹਾਂ ਨੂੰ 70 ਕਰੋੜ ਰੁਪਏ ਦਿੱਤੇ ਜਾਣਗੇ। ਇਕ ਐਮਐਲਏ ਨੇ ਤਾਂ ਇਥੋਂ ਤੱਕ ਕਿਹਾ ਕਿ ਮੈਨੂੰ ਤਾਂ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਪਰ ਇਨ੍ਹਾਂ ਨੌਟੰਕੀਆਂ ਅਤੇ ਤਿਕੜਮਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਥੋੜਾ ਜਿਹਾ ਉਨ੍ਹਾਂ ਪ੍ਰਸਥਿਤੀਆਂ ਬਾਰੇ ਗੱਲ ਕਰਨੀ ਲਾਹੇਵੰਦ ਰਹੇਗੀ, ਜਿਨ੍ਹਾਂ ਦੇ ਪਿਛੋਕੜ ਵਿੱਚ ਇਹ ਕੀਤੀਆਂ ਗਈਆਂ ਹਨ।

16 ਸਤੰਬਰ 2022 ਵਾਲੇ ਦਿਨ ਪੰਜਾਬ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਸਾਰੀ ਫੋਟੋ ਲਾ ਕੇ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਗਏ । ਅਖੇ ਸਾਡੀ ਸਰਕਾਰ ਦੇ ਛੇ ਮਹੀਨੇ ਪੂਰੇ ਹੋ ਗਏ ਹਨ ਅਤੇ ਸਰਕਾਰ ਨੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਅਸੀਂ ਇਸ ਸਮੇਂ ਦੌਰਾਨ ਲੋਕਾਂ ਦੇ ਭਲੇ ਲਈ ਕਿਹੜੇ ਕਿਹੜੇ ਕੰਮ ਕੀਤੇ ਹਨ। ਇਹ ਇਸ਼ਤਿਹਾਰ ਕੇਵਲ ਪੰਜਾਬ ਦੀਆਂ ਅਖਬਾਰਾਂ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਦੀਆਂ ਸਾਰੀਆਂ ਵੱਡੀਆਂ ਵੱਡੀਆਂ ਅਖਬਾਰਾਂ ਅਤੇ ਬਹੁਤ ਸਾਰੇ ਸੂਬਿਆਂ ਦੀਆਂ ਅਖਬਾਰਾਂ ਵਿੱਚ ਵੀ ਛਪੇ ਹਨ, ਜਿਨ੍ਹਾਂ ਵਿੱਚ ਗੁਜਰਾਤ, ਹਿਮਾਚਲ ਪ੍ਰਦੇਸ਼, ਦਿੱਲੀ ਸਮੇਤ ਧੁਰ ਦੱਖਣ, ਪੱਛਮ, ਉੱਤਰ, ਪੂਰਬ ਤੱਕ ਦੇ ਪ੍ਰਾਂਤਾਂ ਦੇ ਸਾਰੀਆਂ ਭਾਸ਼ਾਵਾਂ ਦੇ ਅਖਬਾਰ ਸ਼ਾਮਲ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਦੇਸ਼ ਭਰ ਦੇ ਅਖਬਾਰਾਂ ਵਿੱਚ ਪੰਜਾਬ ਸਰਕਾਰ ਦੇ ਇਸ਼ਤਿਹਾਰ ਉਸੇ ਦਿਨ ਤੋਂ ਛਪ ਰਹੇ ਹਨ ਜਿਸ ਦਿਨ ਤੋਂ ਇਹ ਸਰਕਾਰ ਹੋਂਦ ਵਿੱਚ ਆਈ ਹੈ। ਇਨ੍ਹਾਂ ਇਸ਼ਤਿਹਾਰਾਂ ਵਿੱਚ ਜੋ ਕੁੱਝ ਛਪਵਾਇਆ ਜਾਂਦਾ ਹੈ ਉਨ੍ਹਾਂ ਵਿੱਚ ਸੱਚ ਥੋੜਾ ਹੁੰਦਾ ਹੈ ਪਰ ਝੂਠਾ ਪ੍ਰਚਾਰ ਰੱਜ ਕੇ ਕੀਤਾ ਜਾਂਦਾ ਹੈ। ਚਲੋ ਅਸੀਂ ਜਾਂ ਪੰਜਾਬ ਦੇ ਲੋਕ ਇਸ ਤੇ ਵੀ ਬਹੁਤਾ ਇਤਰਾਜ਼ ਨਹੀਂ ਕਰਦੇ ਕਿ ਇਨ੍ਹਾਂ ਇਸ਼ਤਿਹਾਰਾਂ ਵਿੱਚ ਕੀ ਛਪਦਾ ਹੈ ਪਰ ਇਹ ਇਤਰਾਜ਼ ਤਾਂ ਬਣਦਾ ਹੈ ਕਿ ਸਾਰੇ ਭਾਰਤ ਦੇ ਪ੍ਰਾਂਤਾਂ ਵਿੱਚ ਇਹ ਇਸ਼ਤਿਹਾਰ ਕਿਉਂ ਛਪਵਾਏ ਜਾਂਦੇ ਹਨ। ਇਨ੍ਹਾਂ ਦਾ ਪੰਜਾਬ ਦੇ ਲੋਕਾਂ ਨੂੰ ਕੀ ਲਾਭ ਹੁੰਦਾ ਹੈੇ।  ਸਪੱਸ਼ਟ ਤੌਰ ’ਤੇ ਅਸੀਂ ਇਹ ਇਲਜ਼ਾਮ ਲਾਉਂਦੇ ਹਾਂ ਕਿ ਇਹ ਇਸ਼ਤਿਹਾਰ ਸਿਰਫ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਲਈ ਛਪਵਾਏ ਜਾਂਦੇ ਹਨ ਜਿਨ੍ਹਾਂ ਉੱਤੇ ਕਰੋੜਾਂ, ਅਰਬਾਂ ਰੁਪਏ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਖਰਚੇ ਜਾ ਰਹੇ ਹਨ। ਇਹ ਪੰਜਾਬ ਦੇ ਲੋਕਾਂ ਦੀ ਖੂੰਨ ਪਸੀਨੇ ਦੀ ਕਮਾਈ ਵਿਚੋਂ ਟੈਕਸਾਂ ਰਾਹੀਂ ਇਕੱਠੇ ਕੀਤੇ ਗਏ ਖਜ਼ਾਨੇ ਦੀ ਨੰਗੀ ਚਿੱਟੀ ਲੁੱਟ ਹੈ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਰ ਰਹੀ ਹੈ। ਇੱਕ ਪਾਸੇ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਭਾਰ ਹੈ, ਪਰ ਇਸ ਸਰਕਾਰ ਨੇ ਆਉਂਦਿਆਂ ਹੀ 12000 ਕਰੋੜ ਰੁਪਏ ਦਾ ਕਰਜ਼ਾ ਹੋਰ ਚੁੱਕ ਲਿਆ ਹੈ।  ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ।

ਬਿਜਲੀ ਮਹਿਕਮੇ ਦੇ ਕੇਂਦਰੀ ਅਧਿਕਾਰੀ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਕੋਲ ਕੇਂਦਰੀ ਪੂਲ ਚੋਂ ਬਿਜਲੀ ਖਰੀਦਣ ਲਈ ਪੈਸੇ ਨਹੀਂ ਹਨ। ਪੰਜਾਬ ਦੇ ਬਿਜਲੀ ਅਦਾਰੇ (ਪਾਵਰ ਕੌਮ) ਨੂੰ ਸਬਸਿਡੀਆਂ  ਦੇਣ ਵਾਲਾ ਲੱਗ ਪੱਗ ਵੀਹ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਵੱਲ ਖੜ੍ਹਾ ਹੈ। ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਵਾਲੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਗਰੰਟੀ ਵੀ ਅਜੇ ਪੈਸੇ ਦੀ ਘਾਟ ਕਾਰਨ ਪੂਰੀ ਨਹੀਂ ਹੋ ਸਕੀ।  ਹੋਰ ਅਨੇਕਾਂ ਕੰਮ ਸਿਰਫ ਪੈਸੇ ਖੁਣੋਂ ਖੜ੍ਹੇ ਹਨ। ਪਰ ਪੰਜਾਬ ਸਰਕਾਰ ਸਿਰਫ ਆਮ ਆਦਮੀ ਪਾਰਟੀ ਦੇ ਰਾਜਨੀਤਕ ਲਾਭਾਂ ਵਾਸਤੇ ਬੇਮਤਲਬ ਫਜ਼ੂਲ ਖਰਚੀ ਕਰੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਹਰ ਤੀਸਰੇ ਦਿਨ ਹੈਲੀਕੈਪਟਰ ਲੈ ਕੇ ਤÇੁਰਆ ਰਹਿੰਦਾ ਹੈ। ਆਮ ਆਦਮੀ ਪਾਰਟੀ ਨੇ ਜੇਕਰ ਆਪਣੀਆਂ ‘‘ਪੰਜਾਬ ਦੀਆਂ ਪ੍ਰਾਪਤੀਆਂ’’ ਦਾ ਪ੍ਰਚਾਰ ਕਰਨਾ ਹੈ ਤਾਂ ਜੰਮ ਜੰਮ ਕਰੇ, ਦੇਸ਼ ਦੀਆਂ ਛੱਡ ਕੇ ਭਾਵੇਂ ਵਿਦੇਸ਼ਾਂ ਦੀਆਂ ਅਖਬਾਰਾਂ ਵਿੱਚ ਜਿੱਡੇ ਵੱਡੇ ਵੱਡੇ ਮਰਜ਼ੀ ਇਸ਼ਤਿਹਾਰ ਛਪਵਾਏ, ਪਰ ਪੈਸਾ ਆਪਣਾ ਖਰਚੇ, ਪੰਜਾਬੀਆਂ ਦਾ ਨਹੀਂ ਸਮੂਹ ਪੰਜਾਬੀਆਂ ਨੂੰ ਇਸ ਲੁੱਟ ਖੁਸੱਟ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

 ਦਾਅਵੇ ਤਾਂ ‘‘ਆਪ’’ ਪਾਰਟੀ ਅਤੇ ਪੰਜਾਬ ਸਰਕਾਰ ਦੇ ਆਗੂਆਂ ਵਲੋਂ ਪਤਾ ਨਹੀਂ ਕਿਤਨੇ ਕੁ ਕੀਤੇ ਜਾ ਰਹੇ ਹਨ

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र