ਪਿੰਡ ਬਾਠ ਵਿੱਚ ਲਗਾਇਆ ਗਿਆ 500 ਪੌਦਾ
ਭਿੱਖੀਵਿੰਡ(ਪੱਤਰ ਪ੍ਰੇਰਕ)ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਬਾਠ ਚ ਸੀਨੀਅਰ ਆਪ ਆਗੂ ਸੁਰਜੀਤ ਸਿੰਘ ਬਾਠ ਵੱਲੋਂ ਵੱਖ ਵੱਖ ਥਾਵਾਂ ਤੇ ਪੰਜ ਸੌ ਦੇ ਕਰੀਬ ਪੌਦੇ ਲਗਾਏ ਗਏ ਇਸ ਸਮੇਂ ਬੋਲਦਿਆਂ ਸੁਰਜੀਤ ਸਿੰਘ ਬਾਠ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣਾ ਮਨੁੱਖ ਦਾ ਮੁਢਲਾ ਫ਼ਰਜ਼ ਹੈ।ਇਸ ਲਈ ਸਾਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਇਨ੍ਹਾਂ ਪੌਦਿਆਂ ਦੀ ਮਨੁੱਖ ਦੇ ਜੀਵਨ ਵਿੱਚ ਖ਼ਾਸ ਮਹੱਤਤਾ ਹੈ।ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਸੌਗਾਤ ਦੇਣਾ ਚਾਹੁੰਦੇ ਹਾਂ ਤਾਂ ਸਭ ਤੋਂ ਕੀਮਤੀ ਸੌਗਾਤ ਆਕਸੀਜਨ ਹੈ ਜੋ ਸਾਨੂੰ ਦਰੱਖਤਾਂ ਤੋਂ ਮਿਲਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ।ਇਸ ਸਮੇਂ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਪਰਾਲਾ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਪੀ ਏ ਹਰਜਿੰਦਰ ਸਿੰਘ ਬੁਰਜ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਹੋਰ ਵੀ ਅਜਿਹੇ ਉਪਰਾਲੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਪੀ ਏ ਹਰਜਿੰਦਰ ਸਿੰਘ ਬੁਰਜ ਦੇ ਸਹਿਯੋਗ ਲਾਲ ਕਰਦੇ ਰਹਾਂਗੇ ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਹਲਕੇ ਦਾ ਵਿਕਾਸ ਲੀਹਾਂ ਤੇ ਹੈ।ਇਸ ਸਮੇਂ ਸੁਰਜੀਤ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਜੋ ਵਿਕਾਸ ਪਿਛਲੀਆਂ ਸਰਕਾਰਾਂ ਸਮੇਂ ਪਿਛਲੇ ਪਚੱਤਰ ਸਾਲਾਂ ਵਿਚ ਨਹੀਂ ਹੋ ਸਕਿਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਕੇ ਦਿਖਾਵੇਗੀ ਅਤੇ ਪਿੰਡ ਬਾਠ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ।