ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਪ੍ਰਤੀ ਲੋਕਾਂ ਦਾ ਵਧਦਾ ਜਾ ਰਿਹਾ ਹੈ ਭਰੋਸਾ – ਡਾ ਜਸਮੀਤ ਕੌਰ

– ਮਮਤਾ ਦਿਵਸ ਤੇ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਮੁਫ਼ਤ ਟੀਕਾਕਰਨ
– ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਪੂਰੀ ਤਰ੍ਹਾਂ ਸੁਰੱਖਿਅਤ ਹੈ
ਫਤਹਿਗੜ੍ਹ ਸਾਹਿਬ –  ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਵੱਧ ਰਿਹਾ ਹੈ, ਇਸ ਕਰਕੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮਮਤਾ ਦਿਵਸ ਮੌਕੇ ਪੇਂਡੂ ਖੇਤਰ ਦੇ ਲੋਕ ਆਪਣੇ ਬੱਚਿਆਂ ਨੂੰ ਖੁਦ ਟੀਕਾਕਰਨ ਕਰਵਾਉਣ ਲਈ ਲੈ ਕੇ ਆ ਰਹੇ ਹਨ। ਡਾ ਜਸਮੀਤ ਕੌਰ ਨੇ ਇਸ ਮੋਕੇ ਕਿਹਾ ਕਿ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੀ ਮਿਹਨਤ ਸਦਕਾ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਈ ਹੈ ਅਤੇ ਪਿੰਡ ਪੱਧਰ ਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ । ਡਾ ਜਸਮੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਹਰ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮੁਫ਼ਤ ਟੀਕਾਕਰਨ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਮਮਤਾ ਦਿਵਸ ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਟੀਕੇ ਲਗਾਏ ਜਾਂਦੇ ਹਨ, ਜਿਸ ਵਿੱਚ ਗੱਲਘੋਟੂ, ਕਾਲੀ ਖਾਂਸੀ, ਨਿਮੋਨੀਆ, ਬੀ.ਸੀ.ਜੀ., ਟੀ.ਬੀ., ਟੈਟਨਸ, ਪੋਲੀਓ, ਪੀ.ਸੀ.ਵੀ., ਮੀਜ਼ਲ ਰੁਬੈਲਾ ਅਤੇ ਰੋਟਾ ਵਾਇਰਸ ਵਰਗੇ ਮਹਿੰਗੇ ਟੀਕੇ ਸ਼ਾਮਿਲ ਹਨ ਜੋ ਕਿ ਬਿਲਕੁਲ ਮੁਫਤ ਲਗਾਏ ਜਾਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਿੱਖਿਅਤ ਸਟਾਫ਼, ਜਿਸ ਵਿੱਚ ਸਿਹਤ ਕਾਮੇ ਬੱਚਿਆਂ ਦਾ ਟੀਕਾਕਰਨ ਕਰਦੇ ਹਨ। ਪਿੰਡਾਂ ਵਿੱਚ ਆਸ਼ਾ ਵਰਕਰਾਂ ਹਨ ਜੋ ਹਰ ਮਹੀਨੇ ਸੂਚੀ ਤਿਆਰ ਕਰਕੇ ਬੱਚਿਆਂ ਦਾ ਟੀਕਾਕਰਨ ਕਰਵਾੳਂਦੀਆ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਜਾਂ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਸੰਵੇਦਨਸ਼ੀਲ਼ ਇਲਾਕੇ ਜਿਂਵੇ ਕਿ ਇੱਟਾਂ ਦੇ ਭੱਠਿਆਂ, ਝੁੱਗੀਆਂ-ਝੌਂਪੜੀਆਂ ਵਿੱਚ ਵੀ ਸਿਹਤ ਵਿਭਾਗ ਦੀ ਟੀਮ ਬੱਚਿਆਂ ਨੂੰ ਕਵਰ ਕਰ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਬਲਾਕ ਨੰਦਪੁਰ ਕਲੌੜ ਦੇ ਬਲਾਕ ਮਾਸ ਮੀਡੀਆ ਇੰਚਾਰਜ ਹੇਮੰਤ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡਾਂ ਵਿਚ ਮਮਤਾ ਦਿਵਸ ਮੌਕੇ  ਬੀ.ਸੀ.ਜੀ. ਟੀ.ਬੀ.ਬਿਮਾਰੀ ਦੇ, ਗਲਘੋਟੂ, ਕਾਲੀ ਖਾਂਸੀ, ਟੈਟਨਸ ਅਤੇ ਨਿਮੋਨੀਆ, ਮਿਜਲ ਰੁਬੇਲਾ  ਅਤੇ ਰੋਟਾਵਾਇਰਸ ਅਤੇ ਪੀਸੀਵੀ ਬਿਮਾਰੀ ਦੇ ਬਚਾਅ ਦੇ  ਬਚਿਆਂ ਨੂੰ ਕਵਰ ਕੀਤਾ ਗਿਆ।ਮਿਤੀ 1 ਤੋਂ 7 ਤੱਕ ਮਨਾਏ ਜਾ ਰਹੇ ਮਾਂ ਦੇ ਦੁੱਧ ਦੀ ਮੱਹਤਤਾ ਸੰਬਧੀ ਹਫਤੇ ਬਾਰੇ ਮਮਤਾ ਦਿਵਸ ਤੇ ਪੰਹੁਚੀ ਗਰਭਵਤੀ ਅੋਰਤਾਂ ਅਤੇ ਨਵਜਨਮੇ ਬੱਚਿਆ ਦੀ ਮਾਵਾਂ ਨੂੰ ਮਾਂ ਦੇ ਦੁੱਧ ਨਾਲ ਬੱਚੇ ਦੇ ਸ਼ਰੀਰਕ ਵਿਕਾਸ ਵਿੱਚ ਹੋਣ ਵਾਲੀ ਤਬਦੀਲੀਆਂ ਅਤੇ ਮਾਂ ਨੂੰ ਵੀ ਇਸ ਨਾਲ ਹੋਣ ਵਾਲੇ ਫਾਇਦੇਆ ਬਾਰੇ ਜਾਗਰੂਕ ਕੀਤਾ ਗਿਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी