ਨਿਊਯਾਰਕ (ਰਾਜ ਗੋਗਨਾ)—ਅਮਰੀਕਾ ਦੇ ਨਿਊਜਰਸੀ ਸੂਬੇ ਚ’ ਰਹਿੰਦੇ ਪ੍ਰਸਿੱਧ ਕਾਰੋਬਾਰੀ ਸਮਾਜ ਸੇਵੀ, ਮਿਲਾਪੜੇ ਅਤੇ ਬਹੁਤ ਸਾਉ ਸੁਭਾਅ ਦੇ ਮਾਲਿਕ ਜਸਵੀਰ ਸਿੰਘ ਜੱਸੀ’ ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸੱਕੇ ਭਤੀਜੇ ਪੁਨੀਤ ਸਿੰਘ ਨਿੱਝਰ ਸਮੇਤ ਨਿਊਯਾਰਕ ਦੇ ਲੌਗਾਆਈਲੈਡ ਦੇ ਇਲਾਕੇ ਚ’ ਬੀਤੇਂ ਦਿਨ ਹੋਏ ਇਕ ਸੜਕ ਕਾਰ ਹਾਦਸੇ ਚ’ ਉਹਨਾਂ ਦੇ ਬੇਟੇ ਪੁਨੀਤ ਸਿੰਘ ਨਿੱਝਰ ਅਤੇ ਕਾਰ ਚ’ ਸਵਾਰ ਉਸ ਦੇ ਦੋ ਦੋਸਤਾਂ ਦੀ ਮੋਤ ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੋਕੇ ਤੇ ਹੀ ਮਾਰੇ ਗਏ ਇਹ ਸਾਰੇ ਨੋਜਵਾਨ ਬਾਸਕਟਬਾਲ ਦੇ ਚੰਗੇ ਖਿਡਾਰੀ ਸਨ। ਇਹ ਦਰਦਨਾਇਕ ਹਾਦਸਾ ਨਿਊਯਾਰਕ ਸੂਬੇ ਦੇ ਨੋਰਦਨ ਸਟੇਟ ਪਾਰਕਵੇਅ ਨਸਾਉ ਕਾਉਟੀ ਖੇਤਰ ਦੇ ਨਾਰਥ ਹੈਪਸਟੈਡ ਕਸਬੇ ਨੇੜੇ ਵਾਪਰਿਆ, ਜਦੋ ਉਹਨਾਂ ਦਾ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖ਼ਤਾਂ ਚ’ ਜਾ ਟਕਰਾਇਆ,ਜਿਸ ਨੂੰ ਅੱਗ ਲੱਗਣ ਕਾਰਨ ਇਹ ਨੋਜਵਾਨ ਬਾਹਰ ਨਿਕਲ ਨਹੀਂ ਸਕੇ। ਜਿੰਨਾ ਦੀ ਵਾਹਨ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ। ਜਿੰਨਾ ਦੀ ਸ਼ਨਾਖਤ ਪੁਨੀਤ ਸਿੰਘ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਸ਼ਬਜੀ ਮੰਡੀ ਵਾਲੇ ਜਿਸ ਪਰਿਵਾਰ ਦਾ ਪਿਛੋਕੜ ਪੰਜਾਬ ਤੋ ਜਿਲ੍ਹਾ ਜਲੰਧਰ ਦੇ ਪਿੰਡ ਨਿੱਝਰਾ ਹੈ। ਕਾਰ ਸਵਾਰ ਦੂਜੇ ਮਾਰੇ ਗਏ ਪੰਜਾਬੀ ਨੋਜਵਾਨਾ ਦੀ ਸ਼ਨਾਖਤ ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਦੇ ਵਜੋਂ ਹੋਈ ਹੈ।