ਵਾਸ਼ਿੰਗਟਨ (ਰਾਜ ਗੋਗਨਾ )—ਇੱਕ ਡੋਨਾਲਡ ਟਰੰਪ ਦੇ ਸਮਰਥਕ ਜਿਸ ਨੇ ਲੰਘੀ 6 ਜਨਵਰੀ 2020 ਨੂੰ ਕੈਪੀਟਲ ਹਿੱਲ ਵਿਖੇ ਇਕ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕੀਤਾ ਸੀ ਜੋ ਬੀਤੀ ਸੰਨ 2020 ਦੀ ਰਾਸ਼ਟਰਪਤੀ ਚੋਣ ਨੂੰ ਲੈ ਕੇ, ਉਸ ਨੂੰ ਅੱਜ ਮੰਗਲਵਾਰ ਨੂੰ ਮਾਨਯੋਗ ਅਦਾਲਤ ਨੇ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀ ਮਾਰਕ ਪੌਂਡਰ, ਵੱਲੋ 6 ਜਨਵਰੀ 2020 ਨੂੰ ਉਸ ਦੀਆਂ ਕਾਰਵਾਈਆਂ ਦੇ ਕਾਰਨ ਮਾਨਯੋਗ ਜੱਜ ਤਾਨਿਆ ਚੁਟਕਨ ਦੁਆਰਾ ਉਸ ਨੂੰ ਸੰਘੀ ਜੇਲ੍ਹ ਵਿੱਚ 63 ਮਹੀਨਿਆਂ ਦੀ ਸਜ਼ਾ ਭੁਗਤਣੀ ਪਵੇਗੀ ਹਮਲਾਵਰ ਦੋਸ਼ੀ ਪੌਂਡਰ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾ ਹੈ ਜਿਸ ਨੇ ਲੰਘੀ 6 ਜਨਵਰੀ 2020 ਨੂੰ ਕਾਨੂੰਨ ਲਾਗੂ ਕਰਨ ਵਾਲੇ ਇਕ ਅਧਿਕਾਰੀਆਂ ‘ਤੇ ਅੱਗ ਬੁਝਾਉਣ ਵਾਲੇ ਯੰਤਰ ਨਾਲ ਹਮਲਾ ਕੀਤਾ ਸੀ।
ਮਾਰਕ ਪੌਂਡਰ ਨਾਮੀ ਵਿਅਕਤੀ ਨੂੰ ਸਜ਼ਾ ਸੁਣਾਉਣ ਵੇਲੇ ਕੈਪੀਟਲ ਪੁਲਿਸ ਸਾਰਜੈਂਟ ਵਲੋ ਹਮਲੇ ਸਬੰਧੀ ਅਦਾਲਤ ਚ’ ਪੇਸ਼ ਹੋ ਕੇ ਹਮਲੇ ਦੀ ਗਵਾਹੀ ਦਿੱਤੀ ਗਈ ਸੀ।ਅਤੇ ਅਦਾਲਤ ਨੇ ਉਸ ਨੂੰ 63 ਮਹੀਨਿਆਂ ਦੀ ਸਜ਼ਾ ਸੁਣਾਈ।