ਅਮਰੀਕਾ ਵਿਚ ਸਾਬਕਾ ਪੁਲਿਸ ਅਫਸਰ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿੱਚ ਬਰੀ, ਨਹੀਂ ਚੱਲੇਗਾ ਮੁਕੱਦਮਾ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਨਿਊ ਮੈਕਸੀਕੋ ਡਿਸਟ੍ਰਿਕਟ ਜੱਜ ਡੌਗਲਸ ਡਰੀਗਰਜ ਨੇ ਲਾਸ ਕਰੂਸਸ ਦੇ ਸਾਬਕਾ ਪੁਲਿਸ ਅਫਸਰ ਕ੍ਰਿਸਟੋਫਰ ਸਮੈਲਸਰ ਵਿਰੁੱਧ ਲੱਗੇ ਸੈਕੰਡ ਡਿਗਰੀ ਕਤਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਜੱਜ ਨੇ ਕਿਹਾ ਹੈ ਕਿ ਸਮੈਲਸਰ ਵਿਰੁੱਧ ਇਸਤਗਾਸਾ ਪੱਖ ਸਬੂਤ ਪੇਸ਼ ਨਹੀਂ ਕਰ ਸਕਿਆ। 2020 ਵਿਚ ਐਨਟੋਨੀਓ ਵਾਲੇਨਜ਼ੂਏਲਾ ਨਾਮੀ ਵਿਅਕਤੀ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕ੍ਰਿਸਟੋਫਰ ਸਮੈਲਸਰ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਜਿਨਾਂ ਨੂੰ ਅਦਾਲਤ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਕਿ ਮੁਕੱਦਮੇ ਨੂੰ ਜਾਰੀ ਨਹੀਂ ਰਖਿਆ ਜਾ ਸਕਦਾ। ਸਮੈਲਸਰ ਦੀ ਵਕੀਲ ਬੀਬੀ ਐਮੀ ਓਰਲੈਂਡ ਨੇ ਨਿਰਨੇ ਉਪਰ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਸ ਨਿਰਨੇ ਨਾਲ ਉਸ ਦਾ ਮੁਵੱਕਲ ਸੁੱਖ ਦਾ ਸਾਹ ਲੈ ਸਕੇਗਾ। ਦੂਸਰੇ ਪਾਸੇ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਲਡੇਰਸ ਨੇ ਅਦਾਲਤ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੱਜ ਨੇ ਗਲਤ ਕੀਤਾ ਹੈ। ਜੱਜ ਨੇ ਜਿਊਰੀ ਨੂੰ ਸਬੂਤਾਂ ਦੇ ਠੀਕ ਜਾਂ ਗਲਤ ਹੋਣ ਬਾਰੇ ਨਿਰਨਾ ਲੈਣ ਵਿਚ ਅੜਿਕਾ ਪਾ ਕੇ ਚੰਗੀ ਉਦਾਹਰਣ ਪੇਸ਼ ਨਹੀਂ ਕੀਤੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी