ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)”” ਇਟਲੀ ਵਿੱਚ ਇੱਕ ਪਾਸੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਆਰਥਿਕ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਅਤੇ ਹੁਣ ਆਏ ਦਿਨ ਇਟਲੀ ਵਿੱਚ ਮਹਿੰਗਾਈ ਦਰ ਬੀਤੇ ਸਾਲਾਂ ਨਾਲੋ ਇਸ ਸਾਲ ਸਭ ਤੋਂ ਸਿਖਰ ਤੇ ਹੈ ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡਾ ਨੂੰ ਮਾਤ ਪਾਈ ਹੈ,ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਈਧਨ ਦੀਆਂ ਲਾਗਤਾਂ ‘ਚ ਵਾਧੇ ਕਾਰਨ ਮਹਿੰਗਾਈ ‘ਚ ਜ਼ਬਰਦਸਤ ਉਛਾਲ ਆਇਆ ਹੈ,ਦੇਸ਼ ਚ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ,ਇਟਲੀ ਦੀ ਸਰਕਾਰੀ ਅੰਕੜਾ ਏਜੰਸੀ ਇਸਤਤ ਵਲੋਂ ਪ੍ਰਕਾਸ਼ਿਤ ਤਾਜ਼ਾ
ਅੰਕੜਿਆਂ ਦੇ ਅਨੁਸਾਰ ਜਨਵਰੀ 1986 ਤੋਂ ਬਾਅਦ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਦੱਸਿਆ ਗਿਆ ਹੈ,ਜਿੱਥੇ ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਇਟਲੀ ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਹੈ ਪਰ ਮਹਿੰਗਾਈ ਫਿਰ ਵੀ ਬੇਕਾਬੂ ਰਹੀ ਹੈ,ਮਹਿੰਗਾਈ ਦੀ ਮਾਰ ਉਹ ਲੋਕ ਸਭ ਤੋਂ ਵੱਧ ਝੱਲਣ ਲਈ ਮਜਬੂਰ ਹਨ ਜਿਹਨਾਂ ਦੀ ਆਮਦਨ ਨਾਂਹ ਦੇ ਬਰਾਬਰ ਹੈ,ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਪਰਵਾਸੀ ਲੋਕ ਇਟਾਲੀਅਨ ਮਾਰਕੀਟਾਂ ਤੋਂ ਤਾਂ ਮਹਿੰਗਾ ਸਮਾਨ ਚੁੱਪ ਚਾਪ ਲੈ ਰਹੇ ਹਨ ਖਾਸਕਰ ਭਾਰਤੀ ਪਰਵਾਸੀ ਪਰ ਜਦੋਂ ਭਾਰਤੀ ਕਰਿਆਨਾ ਸਟੋਰ ਤੋਂ ਸਮਾਨ ਖਰੀਦ ਦੇ ਹਨ ਤਾਂ ਦੁਕਾਨਦਾਰਾਂ ਨੂੰ ਕਈ ਤਰ੍ਹਾਂ ਦੀਆਂ ਖੱਟੀਆਂ ਮਿੱਠੀਆਂ ਸੁਣਾਕੇ ਜਾਂਦੇ ਹਨ ਜਦੋਂ ਕਿ ਭਾਰਤੀ ਭਾਈਚਾਰੇ ਨੂੰ ਸਥਿਤੀ ਨੂੰ ਸਮਝਣ ਦੀ ਲੋੜ ਹੈ, ਦੂਜੇ ਪਾਸੇ ਇਸ ਵੱਧ ਰਹੀ ਮਹਿੰਗਾਈ ਦਾ ਅਸਰ ਹਵਾਈ ਸੇਵਾਵਾਂ ਤੇ ਪੈ ਰਿਹਾ ਹੈ ਮੌਜੂਦਾ ਸਮੇਂ ਵਿੱਚ ਹਵਾਈ ਟਿਕਟਾਂ ਦੇ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ