ਮੇਹਟੀਆਣਾ ( ਪਰਮਜੀਤ ਸਿੰਘ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੌ ਆਪਣੇ ਪਿਤਾ ਪੁਰਖੀ ਪੁਰਨਿਆ ਤੇ ਚਲਦਿਆਂ ਇਕ ਵਾਰ ਫਿਰ ਪੰਜਾਬ ਅਤੇ ਪੰਜਾਬੀਅਤ ਦੀ ਪਿੱਠ ਵਿੱਚ ਛੁਰਾ ਮਾਰ ਕੇ ਬਿਨਾਂ ਸ਼ਰਤ ਆਪਣੇ ਪਰਿਵਾਰਕ ਮੁਫਾਦ ਲਈ ਆਰ ਐੱਸ ਐੱਸ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਅਤ ਨਿੰਦਣ ਯੋਗ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਅਤੇ ਮਾਜੂਦਾ ਪ੍ਰਧਾਨ ਨੇ ਹਮੇਸ਼ਾ ਪੰਥਕ ਮੁੱਦਿਆਂ ਨੂੰ ਅਖੌ ਪਰੌਖੇ ਕਰਕੇ ਆਪਣੇ ਪਰਿਵਾਰਕ ਹਿਤਾਂ ਨੂੰ ਹੀ ਪਹਿਲ ਦਿੱਤੀ ਹੈ। ਕੇਂਦਰ ਦੇ ਵਿੱਚ ਭਾਈਵਾਲੀ ਸਰਕਾਰ ਸਮੇ ਵੀ ਇਹ ਚੰਡੀਗੜ੍ਹ ਸਮੇਤ ਐਸ ਵਾਈ ਐਲ ਪੰਜਾਬੀ ਬੌਲਦੇ ਇਲਾਕੇ ਬੰਦੀ ਸਿੰਘਾਂ ਸਮੇਤ ਸਾਰੇ ਮੁਦਿਆਂ ਨੂੰ ਦਰਕਿਨਾਰ ਕਰਕੇ ਬੀਬਾ ਹਰਸਿਮਰਤ ਕੌਰ ਦੀ ਮਨਿਸਟਰੀ ਨੂੰ ਹਮੇਸ਼ਾ ਪਹਿਲ ਦਿੱਤੀ ਗਈ। ਲੇਕਿਨ ਅਜ ਫਿਰ ਬਿੱਲੀ ਥੈਲੇ ਵਿਚੌ ਬਾਹਰ ਆਈ ਸਾਡੇ ਸੈਕੜੇ ਕਿਸਾਨਾ ਦੀ ਮੌਤ ਦੀ ਜਿੰਮੇਵਾਰ ਸਰਕਾਰ ਜੌ ਧੱਕੇ ਨਾਲ ਹਰਿਆਣਾ ਨੂੰ ਚੰਡੀਗੜ੍ਹ ਵਿਖੇ ਜਮੀਨ ਦੇਣ ਜਾ ਰਹੀ ਹੈ ਉਹਨਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਲਿਆ ਫੈਸਲਾ ਇਕ ਤੁਗਲਕੀ ਫੁਰਮਾਨ ਹੈ ਇਸ ਸਬੰਧੀ ਮਨਪ੍ਰੀਤ ਸਿੰਘ ਇਆਲੀ ਵਲੌ ਸਟੈਂਡ ਅਤੇ ਫੈਸਲੇ ਦਾ ਦੌਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ ਸਵਾਗਤ ਕਰਦਾ ਹੈ ਅਤੇ ਇਆਲੀ ਸਾਬ ਨੇ ਆਪਣੇ ਆਪ ਨੂੰ ਪੰਜਾਬ ਪੰਜਾਬੀਅਤ ਦਾ ਸੱਚਾ ਸਪੂਤ ਹੌਣ ਦਾ ਸਬੂਤ ਦਿੱਤਾ ਹੈ ਅਤੇ ਆਊਣ ਵਾਲੇ ਸਮੇ ਵਿੱਚ ਪੰਜਾਬ ਹਮੇਸ਼ਾ ਇਹਨਾ ਦਾ ਰਿਨੀ ਰਹੇਗਾ