ਕੈਨੇਡਾ ਨੂੰ ਜਾਣ ਵਾਲੇ ਅਮਰੀਕਾ ਦੇ ਸੂਬੇ ਡੇਟ੍ਰੋਇਟ ਦੇ ਅੰਬੈਸਡਰ ਬ੍ਰਿਜ ‘ਤੇ ਸੈਮੀਟਰੱਕ ਵਿੱਚੋਂ 2 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਹੋਈ 

ਨਿਊਯਾਰਕ (ਰਾਜ ਗੋਗਨਾ )— ਬੀਤੇਂ ਦਿਨ  ਮਿਸ਼ੀਗਨ ਅਤੇ ਵਿੰਡਸਰ, ਓਨਟਾਰੀਓ, ਕੈਨੇਡਾ ਦੇ ਵਿਚਕਾਰ ਪੈਂਦੇ ਅਮਰੀਕਾ ਦੇ ਸੂਬੇ ਡੇਟ੍ਰੋਇਟ ਦਰਿਆ ਦੇ ਉੱਤੇ ਅੰਬੈਸਡਰ ਬ੍ਰਿਜ ਵਿੰਡਸਰ ਅਤੇ ਡੇਟ੍ਰੋਇਟ ਦਾ ਸਭ ਤੋਂ ਵਿਅਸਤ ਬਾਰਡਰ ਕਰਾਸਿੰਗ ਹੈ, ਜਿੱਥੇ ਔਸਤਨ ਰੋਜ਼ਾਨਾ 7,000 ਤੋਂ ਵੱਧ ਟਰੱਕ ਲੰਘਦੇ ਹਨ। ਉੱਥੇ  ਸੰਯੁਕਤ ਰਾਜ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਚੈਕਿੰਗ ਦੋਰਾਨ ਇਕ ਸੈਮੀਟਰੱਕ ਵਿੱਚ ਲਗਭਗ 2 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਹੈ। ਇਸ ਸਬੰਧ ਚ’ ਇਕ ਭਾਰਤੀ ਮੂਲ ਦੇ ਸੈਮੀਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜੋ  ਕੈਨੇਡਾ ਦਾ ਨਿਵਾਸੀ ਹੈ, ਜੋ ਅਮਰੀਕਾ ਤੋ ਅੰਬੈਸਡਰ ਬ੍ਰਿਜ ਨੂੰ ਪਾਰ ਕਰਕੇ ਕੈਨੇਡਾ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਤੇਂ ਬੁੱਧਵਾਰ ਨੂੰ ਜਾਰੀ ਇੱਕ ਸੰਘੀ ਸ਼ਿਕਾਇਤ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਅਤੇ ਕੈਨੇਡੀਅਨ ਨਿਵਾਸੀ ਇਸ ਟਰੱਕ ਦਾ  ਡਰਾਈਵਰ ਜਿਸ ਦਾ ਨਾਂ  ਅਮਨ ਕੁਮਾਰ ਤੁਰਾਨ ਹੈ ਜਿਸ ਨੂੰ ਡੇਟਰੋਇਟ ਤੋਂ ਕੈਨੇਡਾ ਦੀ ਸਰਹੱਦ ‘ਤੇ  ਜਾਂਚ ਪੜਤਾਲ ਕਰਨ ਦੌਰਾਨ ਟਰੱਕ ਨੂੰ ਰੋਕਿਆ ਗਿਆ ਸੀ।  ਅਮਰੀਕਾ ਤੋਂ ਕੈਨੇਡਾ ਵਿੱਚ ਟਰੈਫਿਕ ਆਊਟਬਾਉਂਡ ਨਿਰੀਖਣ ਕਰ ਰਿਹਾ ਸੀ ਜਦੋਂ ਉਹਨਾ ਨੇ ਅਮਨ ਕੁਮਾਰ ਤੁਰਾਨ ਦੇ ਟਰੱਕ ਨੂੰ ਨਿਰੀਖਣ ਲਈ ਚੁਣਿਆ, ਅਤੇ ਸੀ.ਬੀ.ਪੀ ਦੇ ਅਫਸਰਾਂ ਨੇ ਦੇਖਿਆ ਕਿ ਇਸ ਟਰੱਕ ਦੀ ਸੀਲ ਦਰਵਾਜ਼ੇ ਤੱਕ ਸੁਰੱਖਿਅਤ ਨਹੀਂ ਸੀ। ਜਦੋਂ ਅਧਿਕਾਰੀਆਂ ਨੇ ਉਸ ਦੇ ਟ੍ਰੇਲਰ ਦੀ ਤਲਾਸ਼ੀ ਲਈ, ਤਾਂ ਉਹਨਾਂ ਨੂੰ ਇੱਕ ਚਿੱਟਾ ਪਾਊਡਰ ਪਦਾਰਥ ਨਜ਼ਰ ਆਇਆ ਜੋ ਜਾਂਚ ਕਰਨ ਤੇ ਕੋਕੀਨ ਸੀ। ਕੁੱਲ ਮਿਲਾ ਕੇ, ਅਧਿਕਾਰੀਆਂ ਨੇ ਇਸ ਟ੍ਰੇਲਰ ਵਿੱਚੋ ਲਗਭਗ 145 ਪੌਂਡ ਜੋ (65 ਕਿਲੋਗ੍ਰਾਮ) ਕੋਕੀਨ ਬਰਾਮਦ ਕੀਤੀ , ਅਧਿਕਾਰੀਆਂ ਨੇ ਇਹ ਕੋਕੀਨ ਟ੍ਰੇਲਰ ਦੇ ਦਰਵਾਜ਼ਿਆਂ ਦੇ ਅੰਦਰ ਕਾਲੇ ਰੰਗ ਦੇ ਪਲਾਸਟਿਕ ਦੇ ਰੱਦੀ ਬੈਗਾਂ ਵਿੱਚ ਛੁਪਾਈ ਹੋਈ ਸੀ ਜੋ ਬਰਾਮਦ ਕੀਤੀ ਗਈ ਹੈ। ਜਾਂਚ ਅਫਸਰਾਂ ਨੇ ਕਿਹਾ ਕਿ ਉਹਨਾਂ ਨੂੰ ਕਾਲੇ ਬੈਗਾਂ ਦਾ ਇੱਕ ਰੋਲ ਅਤੇ ਇੱਕ ਰਸੀਦ ਮਿਲੀ ਹੈ ਜੋ ਦਿਖਾਉਂਦੀ ਹੈ ਕਿ ਉਹ ਲੈਟੇਕਸ ਦਸਤਾਨੇ ਦੇ ਨਾਲ, ਅਮਰੀਕਾ ਦੇ ਇੱਕ ਟਰੈਵਲ ਸੈਂਟਰ ਤੋਂ ਖਰੀਦੇ ਗਏ ਸਨ। ਕੋਕੀਨ ਬਰਾਮਦ ਵਪਾਰਕ ਟਰੱਕ ਸੀ। ਛੇ ਸਾਲਾਂ ਤੋ ਡਰਾਈਵਰ ਰਿਹਾ ਅਤੇ 10 ਜੁਲਾਈ ਨੂੰ, ਉਸਨੇ ਪੋਰਟ ਹੂਰਨ ਰਾਹੀਂ ਅਮਰੀਕਾ ਤੋਂ ਡਰਾਈਵਿੰਗ ਕਰਨ ਲਈ ਸਵੀਕਾਰ ਕੀਤਾ, ਬੈਟਲ ਕ੍ਰੀਕ ਵਿੱਚ ਅਮਰੀਕਾ ਦੇ ਟਰੈਵਲ ਸੈਂਟਰਾਂ ਵਿੱਚ ਰੁਕਿਆ, ਅਤੇ ਰਾਤ ਠਹਿਰਿਆ। ਉਸਨੇ ਇਹ ਵੀ ਕਿਹਾ ਕਿ ਉਸਨੇ ਆਪਣੀ ਮੰਜ਼ਿਲ ‘ਤੇ ਜਾਣ ਤੋਂ ਪਹਿਲਾਂ ਟਰੱਕ ਸਟਾਪ ਤੋਂ ਬੈਗ ਖਰੀਦੇ ਸਨ ਅਤੇ 11 ਜੁਲਾਈ ਨੂੰ ਸਵੇਰੇ 8 ਵਜੇ ਦੇ ਕਰੀਬ ਆਪਣਾ ਵਪਾਰਕ ਮਾਲ ਉਸ ਨੇ ਛੱਡਿਆ ਸੀ ਅਮਨ ਕੁਮਾਰ ਤੁਰਨ ਨੇ ਦੱਸਿਆ ਕਿ ਆਪਣਾ ਮਾਲ ਛੱਡਣ ਤੋਂ ਬਾਅਦ, ਉਸਨੇ ਡੱਬਾਬੰਦ ​​ਟਮਾਟਰਾਂ ਨੂੰ ਚੁੱਕਣ ਲਈ ਦੋ ਘੰਟੇ ਲੱਗੇ ਆਪਣੀ ਇੰਟਰਵਿਊ ਦੌਰਾਨ, ਉਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਸ ਮੇਨ ਟਮਾਟਰ ਚੁੱਕਣ ਤੋਂ ਬਾਅਦ  ਸੀਲ ਨਾਲ ਦਰਵਾਜ਼ੇ ਸੁਰੱਖਿਅਤ ਸਨ। ਇਸ ਦੇ ਬਾਵਜੂਦ, ਉਸਨੇ ਕਿਹਾ ਕਿ ਇੱਕ ਹੋਰ ਡਰਾਈਵਰ ਨੇ ਉਸਨੂੰ ਦੱਸਿਆ ਕਿ ਉਸਦੇ ਟ੍ਰੇਲਰ ਦੇ ਦਰਵਾਜ਼ੇ ਖੁੱਲੇ ਸਨ ਜਦੋਂ ਉਹ ਗੱਡੀ ਚਲਾ ਰਿਹਾ ਸੀ। ਉਹ ਚੈੱਕ ਕਰਨ ਲਈ ਰੁਕਿਆ ਪਰ ਕਿਹਾ ਕਿ ਦਰਵਾਜ਼ੇ ਸੁਰੱਖਿਅਤ ਸਨ ਅਤੇ ਸੀਲ ਆਪਣੀ ਥਾਂ ‘ਤੇ ਬੰਦ ਸੀ।ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਅਮਨ ਕੁਮਾਰ ਤੁਰਾਨ ਨੇ ਸੰਨ 2016 ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਲਗਭਗ 150 ਦੇ ਕਰੀਬ ਗੇੜੇ ਲਾਏ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी