ਮੈਨਹਾਟਨ ਨਿਊਯਾਰਕ ਦੀ ਹਡਸਨ ਨਦੀ ਵਿੱਚ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੋਤ ਤਿੰਨ ਗੰਭੀਰ ਰੂਪ ਚ’ ਜ਼ਖਮੀ 

ਨਿਊਯਾਰਕ (ਰਾਜ ਗੋਗਨਾ)— ਬੀਤੇਂ ਦਿਨ ਮੰਗਲਵਾਰ ਦੀ ਦੁਪਹਿਰ ਨੂੰ ਇੱਕ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਦੁਆਰਾ ਚਾਰਟਰ ਕੀਤੀ ਗਈ ਇੱਕ ਜੈੱਟ ਕਿਸ਼ਤੀ ਇਨਟਰੈਪਿਡ ਮਿਊਜ਼ੀਅਮ ਨੇੜੇ ਹਡਸਨ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ਵਿੱਚ ਦਰਜਨ ਭਰ ਦੇ ਕਰੀਬ ਲੋਕ ਸਵਾਰ ਸਨ।
ਪੁਲਿਸ ਨੇ ਦੱਸਿਆ ਕਿ ਕਿਸ਼ਤੀ ਪਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।ਅਧਿਕਾਰੀਆਂ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਮੈਨਹਾਟਨ ( ਨਿਊਯਾਰਕ ) ਦੇ ਵੈਸਟ ਸਾਈਡ ‘ਤੇ ਹਡਸਨ ਨਦੀ ‘ਚ ਇਕ ਚਾਰਟਰ ਕਿਸ਼ਤੀ ਪਲਟ ਗਈ, ਜਿਸ ਨਾਲ ਦਰਜਨ ਭਰ ਲੋਕ ਪਾਣੀ ‘ਚ ਡੁੱਬ ਗਏ।ਜਿੰਨਾ ਨੂੰ ਡੁੱਬਦੇ ਹੋਏ ਕੱਢਿਆ ਗਿਆ ਪ੍ਰੰਤੂ ਦੋ ਲੋਕਾਂ ਦੀ ਮੌਤ ਹੋ ਗਈ।ਦੋ ਨਿਊਯਾਰਕ ਵਾਟਰਵੇਅ ਫੈਰੀਆਂ ਜਿੰਨਾਂ ਚ’ ਗਾਰਡਨ ਸਟੇਟ ਅਤੇ ਜੌਨ ਸਟੀਵਨਜ਼ ਨੇ ਦੁਪਹਿਰ 3 ਵਜੇ ਦੇ ਕਰੀਬ ਕਿਸ਼ਤੀ ਵਿੱਚ ਡੁੱਬਦੇ ਹੋਏ ਨੌਂ ਲੋਕਾਂ ਨੂੰ ਬਚਾਇਆ, ਪ੍ਰੰਤੂ ਦੋ ਲੋਕ ਮਾਰੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ ,ਫ਼ਾਇਰ ਅਧਿਕਾਰੀ ਅਤੇ ਯੂਐਸ ਕੋਸਟ ਗਾਰਡ ਦੇ ਅਮਲੇ, ਅਤੇ ਗੋਤਾਖੋਰਾਂ ਸਮੇਤ, ਪਲਟੀ ਗਈ ਜੈੱਟ ਕਿਸ਼ਤੀ ਦੇ ਬਚਾਅ ਲਈ ਮੋਕੇ ਤੇ ਪਹੁੰਚ ਕੇ ਬਾਕੀ ਲੋਕਾਂ ਨੂੰ ਨਦੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।ਡੁੱਬੀ ਹੋਈ ਕਿਸ਼ਤੀ ਦੇ ਹੇਠਾਂ ਜਿੰਨਾਂ ਵਿੱਚ 50 ਸਾਲਾ ਔਰਤ ਅਤੇ 7 ਸਾਲਾ ਲੜਕਾ ਫਸ ਗਏ। ਪੁਲਿਸ ਕਮਿਸ਼ਨਰ ਕੀਚੰਤ ਸੇਵੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗੋਤਾਖੋਰਾਂ ਨੇ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢਿਆ ਅਤੇ ਉਹਨਾਂ ਦੀ ਜਾਨ ਬਚਾਈ।ਕਿਸ਼ਤੀ ਦੇ ਕਪਤਾਨ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਨਿਊਜ਼ ਕਾਨਫਰੰਸ ਵਿੱਚ ਕਿਹਾ, “ਸਾਡਾ ਦਿਲ ਲੋਕਾਂ ਦੇ ਇੱਕ ਸਮੂਹ ਵੱਲ ਜਾਂਦਾ ਹੈ ਜੋ ਸਾਡੇ ਸ਼ਹਿਰ ਵਿੱਚ ਪਾਣੀ ਦੀ ਵਰਤੋਂ ਕਰ ਰਹੇ ਸਨ।” “ਇਹ ਉਹਨਾਂ ਲਈ ਅਤੇ ਉਹਨਾਂ ਲਈ ਇੱਕ ਵਿਨਾਸ਼ਕਾਰੀ ਪਲ ਹੈ ਜੋ ਉੱਥੇ ਮੌਜੂਦ ਪਰਿਵਾਰਾਂ ਦਾ ਹਿੱਸਾ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी