ਅਲਬਰਟਾ -ਕੈਨੇਡਾ ਦੀ ਆਬਾਦੀ ਵਿੱਚ 2022 ਦੀ ਪਹਿਲੀ ਤਿਮਾਹੀ ਵਿੱਚ ਹੀ 30 ਸਾਲਾਂ ਬਾਅਦ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਦਾ ਅੰਦਾਜ਼ਾ ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ ਕਿ 1 ਅਪ੍ਰੈਲ 22 ਤੱਕ ਦੇਸ਼ ਦੀ ਆਬਾਦੀ ਲਗਭਗ 39 ਮਿਲੀਅਨ ਭਾਵ 3 ਕਰੋੜ 90 ਲੱਖ ਤੱਕ ਪਹੁੰਚ ਗਈ। ਇਸ ਵਿੱਚ 1 ਜਨਵਰੀ ਤੋਂ ਲੈ ਕੇ 1 ਅਪ੍ਰੈਲ ਤੱਕ 1 ਲੱਖ 28 ਹਜ਼ਾਰ ਦਾ ਵਾਧਾ ਹੋਇਆ। ਇਸ ਦੌਰਾਨ 1 ਲੱਖ 13 ਹਜ਼ਾਰ 700 ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਿਆ।
2022 ਦੀ ਪਹਿਲੀ ਤਿਮਾਹੀ ਵਿੱਚ 1990 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ ਇੰਨਾ ਤੇਜ਼ ਵਾਧਾ ਦੇਖਿਆ ਗਿਆ। ਇਹ ਵਾਧਾ ਮਹਾਂਮਾਰੀ ਤੋਂ ਪਹਿਲਾਂ 2020 ਦੇ ਸ਼ੁਰੂ ਵਿੱਚ ਆਪਣਾ ਮੁੱਢ ਬੰਨ੍ਹ ਚੁੱਕਾ ਸੀ, ਪਰ ਕੋਰੋਨਾ ਮਹਾਂਮਾਰੀ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।