ਜਨਰਲ ਵਰਗ ਵਲੋਂ ਭੁੱਖ ਹੜਤਾਲ ਦਾ ਐਲਾਨ
ਮੇਹਟੀਆਣਾ ( ਪਰਮਜੀਤ ਸਿੰਘ ) ਦੌਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ। ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਅਤੇ ਹੌਰ ਭਰਾਤਰੀ ਜਥੇਬੰਦੀਆਂ ਵਲੌ ਇਕ ਭਰਵੀਂ ਮੀਟਿੰਗ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੂਗਲਾਣਾ ਅਤੇ ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜੇਸ਼ਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਵਸਾਝੀ ਵਾਲਤਾ ਜਲਾਲਾਬਾਦ ਲੌਕ ਅਧਿਕਾਰ ਲਹਿਰ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਰਜਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮਿੰਟਿਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਜਨਰਲ ਵਰਗ ਦੀ ਭਲਾਈ ਲਈ ਸਥਾਪਿਤ ਕੀਤੇ ਗਏ ਕਮਿਸ਼ਨ ਦਾ ਚੇਅਰਪਰਸਨ ਲਗਾਊਣ ਵਿੱਚ ਬੇਲੋੜੀਦੀ ਦੇਰੀ ਕੀਤੀ ਜਾ ਰਹੀ ਹੈ ਇਸ ਲਈ ਅਗਸਤ ਦੇ ਪਹਿਲੇ ਹਫਤੇ ਵਿਚ ਸੰਗਰੂਰ ਵਿਖੇ ਭੁੱਖ ਹੜਤਾਲ ਕੀਤੀ ਜਾਵੇਗੀ ਅਗਰ ਫਿਰ ਵੀ ਸਰਕਾਰ ਨੇ ਸਾਡੀ ਇਸ ਮੰਗ ਵਲ ਧਿਆਨ ਨਾ ਦਿੱਤਾ ਤਾ ਹਰ ਜਿਲੇ ਅਗਲੀ ਸੰਘਰਸ਼ ਦੀ ਰੁਪ ਰੇਖਾ ਤਿਆਰ ਕੀਤੀ ਜਾਵੇਗੀ ਬਲਵੀਰ ਸਿੰਘ ਫੂਗਲਾਣਾ ਪ੍ਰਧਾਨ ਦੌਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ ਨੇ ਮੰਗ ਕੀਤੀ ਕਿ ਲਗਾਤਾਰ ਰਿਜ਼ਰਵ ਚਲੇ ਆ ਰਹੇ ਵਿਧਾਨ ਸਭਾ ਹਲਕੇ ਰੌਟੇਸ਼ਨ ਵਾਈਜ ਕੀਤੇ ਜਾਣ ਤਾ ਜੌ ਜਨਰਲ ਵਰਗ ਦੇ ਲੌਕ ਵੀ ਅਜਿਹੇ ਹਲਕਿਆਂ ਵਿਚੌ ਚੌਣ ਲੜ ਸਕਣ। ਸ ਬਲਵੰਤ ਸਿੰਘ ਖਾਲਸਾ ਸਰਵਸਾਝੀ ਵਾਲਤਾ ਜਲਾਲਾਬਾਦ ਅਤੇ ਗੁਰਲਾਲ ਸਿੰਘ ਲੌਕ ਅਧਿਕਾਰ ਲਹਿਰ ਅਤੇ ਜਸਵੀਰ ਸਿੰਘ ਝਜ ਪ੍ਰਧਾਨ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਨੇ ਮੰਗ ਕੀਤੀ ਕਿ ਸਮਾਜ ਵਿਚੌ ਜਾਤ ਪਾਤ ਖਤਮ ਕਰਨ ਲਈ ਜਾਤ ਅਧਾਰਤ ਰਾਖਵਾਂਕਰਨ ਖਤਮ ਕੀਤਾ ਜਾਵੇ ਅਤੇ ਆਰਥਿਕ ਅਧਾਰ ਤੇ ਲਾਗੂ ਕੀਤਾ ਜਾਵੇ ।ਸੂਰਿੰਦਰ ਸਿੰਘ ਮਹਿਮਦ ਪੁਰ ਨੇ ਕਿਸਾਨ ਮੰਗਾਂ ਵਾਰੇ ਵੀ ਜਿਕਰ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਇਸ ਭੁੱਖ ਹੜਤਾਲ ਵਿੱਚ ਕਿਸਾਨ ਵੀ ਵਧ ਚੜਕੇ ਸ਼ਮੂਲੀਅਤ ਕਰਨਗੇ। ਸਤਵੀਰ ਪਾਲ ਸਿੰਘ ਟੌਹੜਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੇ ਸਟੇਟਸ ਨਾਲ ਛੇੜਛਾੜ ਨਾ ਕੀਤੀ ਜਾਵੇ। ਕੁਲਜੀਤ ਸਿੰਘ ਪ੍ਰਧਾਨ ਪੀ ਐਸ ਪੀ ਸੀ ਐਲ ਨੇ ਕਿਹਾ ਕਿ ਸਰਕਾਰ ਵਲੌ 600 ਯੂਨਿਟ ਬਿਜਲੀ ਮੁਫਤ ਦੇਣ ਵਿੱਚ ਜਨਰਲ ਵਰਗ ਨਾਲ ਜੌ ਵਿਤਕਰਾ ਕੀਤਾ ਗਿਆ ਹੈ ਉਸਨੂੰ ਦੁਰ ਕੀਤਾ ਜਾਵੇ। ਇਕਬਾਲ ਸਿੰਘ ਸਿੱਧੂ ਸਗੰਠਨ ਸਕੱਤਰ ਨੇ ਦਸਿਆ ਕਿ ਜਰਨਲ ਵਰਗ ਨੂੰ ਹੌਰ ਮਜਬੂਤ ਕਰਨ ਲਈ ਜਿਲਾ ਵਾਰ ਮਿਟਿੰਗਾ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਜੂਲਾਈ ਦੇ ਅੰਤ ਵਿਚ ਬਠਿੰਡਾ ਵਿਖੇ ਮੀਟਿੰਗ ਕੀਤੀ ਜਾਵੇਗੀ। ਜਗਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਜਨਰਲ ਵਰਗ ਨਾਲ ਸਬੰਧਤ ਸਾਰੀਆ ਭਰਾਤਰੀ ਜਥੇਬੰਦੀਆਂ ਨੂੰ ਇਕ ਮੰਚ ਊਪਰ ਇਕਠੀਆ ਕਰਕੇ ਇਕ ਐਕਸ਼ਨ ਕਮੇਟੀ ਬਣਾਈ ਜਾਵੇ ਤਾ ਜੌ ਜਨਰਲ ਵਰਗ ਦੀਆਂ ਮੰਗਾ ਸਬੰਧੀ ਸਰਕਾਰ ਊਪਰ ਦਬਾਅ ਬਣਾਇਆ ਜਾ ਸਕੇ ਦੌਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ ਦੇ ਜਨਰਲ ਸਕੱਤਰ ਜਗਤਾਰ ਸਿੰਘ ਭੂੰਗਰਨੀ ਨੇ ਮਿੰਟਿਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਅਦਾਲਤਾਂ ਵਲੋਂ ਮੁਲਾਜਮ ਅਤੇ ਮਜਦੂਰ ਪੱਖੀ ਕੀਤੇ ਫੈਸਲੇ ਸਰਕਾਰ ਤੁਰੰਤ ਲਾਗੂ ਕਰੇ ਇਸ ਮਿੰਟਿਗ ਵਿੱਚ ਹੌਰਨਾ ਤੌ ਇਲਾਵਾ ਜਸਵਿੰਦਰ ਸਿੰਘ ਸੰਘਾਂ ਮਾਸਟਰ ਅਵਤਾਰ ਸਿੰਘ ਮੋਨਾ ਖੂਰਦ ਸੁਖਜਿੰਦਰ ਸਿੰਘ ਬਾਜਵਾ ਜਸਵੀਰ ਸਿੰਘ ਮਿਨਹਾਸ ਡਮੂੰਡਾ ਡਾ ਜੇ ਪੀ ਐਸ ਗਰੇਵਾਲ ਦੀਪਕ ਵਸ਼ਿਸ਼ਟ ਸੁਖਚੈਨ ਸਿੰਘ ਦਿਲਦਾਰ ਸਿੰਘ ਰਾਜੀਵ ਨਰੂਲਾ ਗੁਰਦਿਆਲ ਸਿੰਘ ਜਲਵੇੜਾ ਅਤੇ ਹੌਰ ਸਾਥੀ ਵੀ ਹਾਜਰ ਸਨ