ਬਰੈਂਪਟਨ (ਰਾਜ ਗੋਗਨਾ / ਕੁਲਤਰਨ ਪਧਿਆਣਾ )—ਪੀਲ ਰੀਜਨਲ ਪੁਲਿਸ ਵੱਲੋ ਸ਼ਰਾਬ ਪੀਕੇ ਗੱਡੀ ਚਲਾਉਣ,ਤੇ ਐਕਸੀਡੈਂਟ ਕਰਨ ਨਾਲ ਜਿਸ ਵਿੱਚ ਇੱਕ (29) ਸਾਲਾਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋਈ ਹੈ ਉਸ ਦੇ ਦੋਸ਼ ਚ ਬਰੈਂਪਟਨ ਦੇ 29 ਸਾਲਾਂ ਨੋਜਵਾਨ ਸੁਪਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਇਹ ਹਾਦਸਾ ਦੋ ਗੱਡੀਆ ਵਿੱਚਕਾਰ ਐਤਵਾਰ ਦੀ ਰਾਤ ਨੂੰ ਬਰੈੰਪਟਨ ਵਿਖੇ ਤਕਰੀਬਨ 12:30 ਵਜੇ ਦੇ ਕਰੀਬ ਕਰੈਡਿਟ ਵਿਊ/ਵਾਨਲੈਸ ਖੇਤਰ ਚ ਵਾਪਰਿਆ ਹੈ। 29 ਸਾਲਾਂ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਚ ਦੂਜੀ ਗੱਡੀ ਚ ਸਵਾਰ ਇੱਕ ਪਰਿਵਾਰ ਦੇ ਤਿੰਨ ਲੋਕ ਜਖਮੀ ਵੀ ਹੋਏ ਹਨ ਜਿੰਨਾ ਚ ਇੱਕ 9 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਇਸਤੋ ਇਲਾਵਾ ਸਟੀਲਜ/ ਮੈਕਲਾਗਨ ਰੋਡ ਤੇ ਹੋਏ ਇੱਕ ਹੋਰ ਹਾਦਸੇ ਚ ਵੀ ਇੱਕ ਸ਼ਰਾਬੀ ਡਰਾਈਵਰ ਗ੍ਰਿਫਤਾਰ ਹੋਇਆ ਹੈ। ਲੰਘੇ ਹਫਤੇ ਦੇ ਦੌਰਾਨ ਜੀਟੀਏ ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲਿਆ ਚ ਕੁੱਲ ਦੋ ਮੌਤਾ ਅਤੇ ਕਈ ਜਣੇ ਜਖਮੀ ਵੀ ਹੋਏ ਹਨ। ਸ਼ਰਾਬ ਪੀਕੇ ਗੱਡੀ ਚਲਾਉਣਾ ਬੇਹੱਦ ਖਤਰਨਾਕ ਰੁਝਾਨ ਹੈ ਜੋ ਕਿਸੇ ਦੇ ਵੀ ਹੱਸਦਾ ਵੱਸਦੇ ਪਰਿਵਾਰ ਨੂੰ ਤਬਾਹ ਕਰ ਸਕਦਾ ਹੈ।