ਨਿਊਯਾਰਕ/ਨਵੀਂ ਦਿੱਲੀ, – ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਇੱਕ ਵਾਰ ਫਿਰ ਮੁਸ਼ਕਲਾਂ ਵਿੱਚ ਘਿਰ ਗਏ ਨੇ। ਉਨ੍ਹਾਂ ਵਿਰੁੱਧ ਅਮਰੀਕਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਪਿਲ ਸ਼ਰਮਾ ਇਸ ਸਮੇਂ ਆਪਣੀ ਪੂਰੀ ਟੀਮ ਨਾਲ ਕੈਨੇਡਾ ਵਿੱਚ ਹਨ। ਉਨ੍ਹਾਂ ਖਿਲਾਫ਼ ਇੱਕ ਇਵੈਂਟ ਮੈਨੇਜੇਮੈਂਟ ਕੰਪਨੀ ਨੇ ਕੇਸ ਦਰਜ ਕਰਵਾਇਆ ਹੈ। ਕੀ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਆਂ…
ਦਰਅਸਲ ਇਹ ਮਾਮਲਾ ਸਾਲ 2015 ਦਾ ਹੈ। ਉਸ ਵੇਲੇ ਅਮਰੀਕਾ ਦੇ ਨਿਊ ਜਰਸੀ ਦੀ ਇੱਕ ਇਵੈਂਟ ਮੈਨੇਜਮੈਂਟ ਕੰਪਨੀ ‘ਸਾਈ ਯੂਐਸਏ ਇੰਕ’ ਨੇ ਕਪਿਲ ਸ਼ਰਮਾ ਨਾਲ ਇੱਕ ਕੌਂਟਰੈਕਟ ਸਾਈਨ ਕੀਤਾ ਸੀ।
ਇਸ ਕੌਂਟਰੈਕਟ ਮੁਤਾਬਕ ਕਮੇਡੀਅਨ ਕਪਿਲ ਸ਼ਰਮਾ ਨੂੰ ਉੱਤਰੀ ਅਮਰੀਕਾ ਵਿੱਚ 6 ਸ਼ੋਅ ਕਰਨੇ ਸਨ। ਇਸ ਦੇ ਲਈ ਉਨ੍ਹਾਂ ਨੂੰ ਪੂਰੇ ਪੈਸੇ ਵੀ ਦਿੱਤੇ ਗਏ ਸਨ, ਪਰ ‘ਸਾਈ ਯੂਐਸਏ ਇੰਕ’ ਦਾ ਦੋਸ਼ ਹੈ ਕਿ ਕਪਿਲ ਸ਼ਰਮਾ ਨੇ ਸਿਰਫ਼ 5 ਸ਼ੋਅ ਕੀਤੇ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਇੱਕ ਸ਼ੋਅ ਦੇ ਪੈਸੇ ਵਾਪਸ ਕਰ ਦੇਣਗੇ, ਪਰ ਕੰਪਨੀ ਨੇ ਦੋਸ਼ ਲਾਇਆ ਕਿ ਕਪਿਲ ਸ਼ਰਮਾ ਨੇ ਬਾਅਦ ਵਿੱਚ ਇਸ ਨੂੰ ਲੈ ਕੇ ਕੋਈ ਕਮਿਟਮੈਂਟ ਨਹੀਂ ਕੀਤੀ। ਇਸ ਨੂੰ ਮੱਦੇਨਜ਼ਰ ਰੱਖਦਿਆਂ ‘ਸਾਈ ਯੂਐਸਏ ਇੰਕ’ ਨੇ ਕਪਿਲ ਵਿਰੁੱਧ ਅਮਰੀਕਾ ਵਿੱਚ ਕੇਸ ਦਰਜ ਕਰਵਾਇਆ ਹੈ।