ਖੁਸ਼ਬੂ ਪੰਜਾਬ ਦੀ

Latest news
ਜਲੰਧਰ ਦੀ ਸਿਆਸਤ ਵਿਚ ਵੱਡਾ ਭੁਚਾਲ : 'ਆਪ' ਵਿਧਾਇਕ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਡੀਏਵੀ ਯੂਨੀਵਰਸਿਟੀ ਨੇ ਤਣਾਅ ਪ੍ਰਬੰਧਨ 'ਤੇ ਕਰਵਾਈ ਪੈਨਲ ਚਰਚਾ ਡੀਏਵੀ ਯੂਨੀਵਰਸਿਟੀ ਅਤੇ ਸਸ਼ਤ੍ਰ ਸੀਮਾ ਬਲ ਨੇ ਏਸ ਏਸ ਬੀ ਕਰਮਚਾਰੀਆਂ ਦੇ ਬੱਚਿਆਂ ਦੀ ਸਿਖਿਆ ਵਾਸਤੇ ਕੀਤਾ ਸਮਝੌਤਾ ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ ਪੰਜਾਬ ਸਰਕਾਰ ਆਪਣੀ ਰਾਸ਼ਨ ਵੰਡ ਸਕੀਮ ਮੁੜ ਸ਼ੁਰੂ ਕਰੇ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਕੱਚਾ ਮੁਲਾਜ਼ਮ ਸਾਂਝਾ ਮੋਰਚਾ ਪੰਜਾਬ ਨਾਲ ਲਿਖ਼ਤੀ ਪੈਨਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ डीएवी यूनिवर्सिटी ने मनाया नेशनल साइंस डे ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ—ਇਜ਼ਰਾਈਲ ਪ੍ਰੌਜ਼ੈਕਟ) ਦਾ ਕੀਤਾ ਗਿਆ ਦੌਰਾ

ਲ਼ਤਿਕਾ ਅਰੋੜਾ ਅਤੇ ਆਰਟ ਗੈਲਰੀ ਵੱਲੋਂ ਡਾਂਸ ਮੈਨੀਆ ਸ਼ੋਅ ਦਾ ਆਯੋਜਨ

ਰਈਆ (ਕਮਲਜੀਤ ਸੋਨੂੰ)—ਜਿਓ ਗਰਮੀਆਂ  ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ ਤਾਂ ਛੋਟੇ ਬੱਚਿਆਂ ਅਤੇ ਵੱਡਿਆਂ ਨੂੰ ਵੀ ਇਕ ਤਾਂਘ ਜਿਹੀ ਰਹਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਅਤੇ ਇਸ ਲਈ ਉਹ ਛੁੱਟੀਆਂ ਦਾ ਭਰਪੂਰ ਫਾਇਦਾ ਚੁੱਕਣ ਲਈ ਇਧਰ ਓਧਰ ਨਜ਼ਰ ਦੌੜਾਉਂਦਫਿਰਦੇ ਹਨ।ਅਜਿਹੇ ਲੋਕਾਂ ਦੀ ਤਾਂਘ ਨੂੰ ਸਾਕਾਰ ਰੂਪ ਦੇਣ ਲਈ ਅੰਮ੍ਰਿਤਸਰ ਦੀ ਜਾਣੀ-ਪਹਿਚਾਣੀ ਹਸਤੀ ਡਾਂਸ ਟੀਚਰ ਲਤਿਕਾ ਅਰੋੜਾ ਹਰੇਕ ਛੁੱਟੀਆਂ ਵਿਚ ਕੁਝ ਨਵਾਂ ਅਤੇ ਵਿਲੱਖਣ ਪ੍ਰੋਗਰਾਮ ਲੈ ਕੇ ਪੇਸ਼ ਹੁੰਦੀ ਹੈ। ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਲਤਿਕਾ ਅਰੋੜਾ ਅਤੇ ਇੰਡੀਅਨ ਅਕੈਡਮੀ ਆਫ਼ ਫਾਂਈਨ ਆਰਟਸ ਵੱਲੋਂ ਸਾਂਝੇ ਤੌਰ ’ਤੇ ਪਹਿਲਾਂ ਤਾਂ “ਸਮਰ ਕੈਂਪ” ਦਾ ਆਯੋਜਨ ਕੀਤਾ ਗਿਆ ਅਤੇ ਫਿਰ ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ  ਦੀਆਂ ਹੀ ਤਿਆਰ ਕਰਵਾਈਆਂ ਗਈਆਂ ਆਈਟਮਾਂ ਦੇ “ਡਾਂਸ ਮੈਨੀਆ” ਪ੍ਰੋਗਰਾਮ ਦਾ ਆਯੋਗਿਆ।ਇਹ ਪ੍ਰੋਗਰਾਮ ਆਰਟ ਗੈਲਰੀ ਦੇ ਆਡੀਟੋਰੀਅਮ ਵਿਚ ਕੀਤਾ ਗਿਆ। ਜਿਥੇ ਛੋਟੇ ਅਤੇ ਵੱਡੇ ਬੱਚਿਆਂ ਨੇ ਆਪਣੀ ਕਲਾ ਦੇ ਜਲਵੇ ਬਿਖੇਰੇ।ਬੱਚਿਆਂ ਨੂੰ ਲਤਿਕਾ ਅਰੋੜਾ ਅਤੇ ਮੁਕੁਲ ਮਲਹੋਤਰਾ ਕੋਰੀਓਗ੍ਰਾਫਰ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਇਸ ਸ਼ੋਅ ਵਿਚ ਚਾਲੀ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਦੀਕਸ਼ਾ, ਆਸਥਾ, ਵਿਰੇਨ, ਗੁਰਪ੍ਰੀਤ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ। ਅਰਵਿੰਦਰ ਚਮਕ, ਫਿਲਮੀ ਅਦਾਕਾਰ ਅਰਵਿੰਦਰ ਭੱਟੀ ਅਤੇ ਸ਼ਿਵਦੇਵ ਨੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ।ਸਟੇਜ਼ ਸੰਚਾਲਨ ਮਨੀਸ਼ ਅਰੋੜਾ ਨੇ ਬਾਖੂਬੀ ਕੀਤਾ।

Loading

Scroll to Top