ਭੁਲੱਥ, (ਅਜੈ ਗੋਗਨਾ )—ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੀਤੀ ਗਈਆਂ ਤਹਿਸਲੀਦਾਰ ਤੇ ਨਾਇਬ ਤਹਿਸਲੀਦਾਰ ਦੀ ਬਦਲੀਆਂ ਤਹਿਤ ਤਹਿਸੀਲ ਭੁਲੱਥ ਵਿੱਚ ਨਾਇਬ ਤਹਿਸਲੀਦਾਰ ਬੀਰਬਲ ਸਿੰਘ ਦੀ ਬਦਲੀ ਹੋਣ ਤੇ ਵਿਨੋਦ ਕੁਮਾਰ ਸ਼ਰਮਾਂ ਨੇ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲ ਕੇ ਕੰਮ ਸੁਰੂ ਕਰ ਦਿੱਤਾ ਹੈ। ਇਸ ਤੋ ਪਹਿਲਾਂ ਸ੍ਰੀ ਵਿਨੋਦ ਕੁਮਾਰ ਸ਼ਰਮਾਂ ਮੈਡੀਕਲ ਛੁੱਟੀ ਤੇ ਸਨ। ਚਾਰਜ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਡਵੀਜਨ ਦੇ ਲੋਕਾਂ ਨੂੰ ਆਪਣਾ ਕੰਮ ਕਰਾਉਣ ਵਿੱਚ ਕਿਸੇ ਦਿਕੱਤ ਦਾ ਸਾਹਮਣਾ ਨਹੀ ਕਰਨਾ ਪਵੇਗਾ। ਉਨ੍ਹਾਂ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਇਮਾਨਦਾਰੀ ਨਾਲ ਕੀਤੇ ਜਾਣਗੇ। ਇਸ ਮੋਕੇ ਚਾਰਜ ਸੰਭਾਲ ਤੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾਂ ਦਾ ਤਹਿਸੀਲ ਭੁਲੱਥ ਦੇ ਪਟਵਾਰ ਪ੍ਰਧਾਨ ਸੁਰਿੰਦਰ ਸਿੰਘ ਚੀਮਾਂ, ਪੰਕਜ ਗਡਵਾਲ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਕਾਨੂੰਗੋ ਲਖਵੀਰ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਵਸੀਕਾ ਨਵੀਸ ਅਸ਼ੋਕ ਕੁਮਾਰ ਮੋੰਗਾ, ਹਰਸ਼ ਕੁਮਾਰ ਕਾਲੀਆ, ਅਸ਼ੋਕ ਕੁਮਾਰ ਘਈ, ਭੂਪੇਸ਼ ਸ਼ਰਮਾਂ ਤੇ ਹੋਰ ਸਟਾਫ ਵੱਲੋਂ ਸਵਾਗਤ ਕੀਤਾ ਗਿਆ।