ਜਲੰਧਰ ਪੁਲਿਸ ਐਕਸ਼ਨ ਮੋਡ ਵਿਚ ਹੈ। ਅੱਜ ਸਵੇਰੇ-ਸਵੇਰੇ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ ਜੋ ਨਸ਼ੇ ਲਈ ਬਦਨਾਮ ਹਨ। ਪੁਲਿਸ ਨੇ ਲਗਭਗ 400 ਜਵਾਨਾਂ ਤੇ ਅਧਿਕਾਰੀਆਂ ਨਾਲ ਕਾਜ਼ੀ ਮੰਡੀ ਤੋਂ ਲੈ ਕੇ ਸੂਰਿਆ ਇਨਕਲੇਵ ਤੱਕ ਦੇ ਘਰਾਂ ਵਿਚ ਦਸਤਕ ਦਿੱਤੀ ਤੇ ਜਿਹੜੇ ਘਰਾਂ ‘ਤੇ ਸ਼ੱਕ ਸੀ, ਉਸ ਦੀ ਡੂੰਘਾਈ ਨਾਲ ਜਾਂਚ ਕੀਤੀ।
ਪੁਲਿਸ ਨੇ ਛਾਪੇਮਾਰੀ ਪੂਰੀ ਪਲਾਨਿੰਗ ਨਾਲ ਕੀਤੀ। ਛਾਪੇਮਾਰੀ ਤੋਂ ਪਹਿਲਾਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦਾ ਚਾਰਜ ਡੀਸੀਪੀ, ਏਡੀਸੀਪੀ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਇੰਸਪੈਕਟਰਾਂ ਨੂੰ ਸੌਂਪਿਆ ਗਿਆ। ਬਹੁਤ ਹੀ ਗੁਪਤ ਤਰੀਕੇ ਨਾਲ ਅਧਿਕਾਰੀਆਂ ਨੂੰ ਉਨ੍ਹਾਂ ਦੇ ਛਾਪੇਮਾਰੀ ਦੇ ਇਲਾਕੇ ਵੰਡੇ ਗਏ। ਇਸ ਦੇ ਬਾਅਦ ਪੁਲਿਸ ਨੇ ਘਰਾਂ ਵਿਚ ਹੀ ਆਪਣਾ ਛਾਪੇਮਾਰੀ ਮੁਹਿੰਮ ਚਲਾਇਆ।
ਛਾਪੇਮਾਰੀ ਵਿਚ ਮੌਜੂਦ ਜਵਾਨਾਂ ਨੂੰ ਆਖਰੀ ਸਮੇਂ ਤੱਕ ਇਹ ਨਹੀਂ ਪਤਾ ਸੀ ਕਿ ਛਾਪੇਮਾਰੀ ਕਰਨ ਕਿਥੇ ਜਾਣਾ ਹੈ। ਸਵੇਰ ਦਾ ਸਮਾਂ ਤੇ ਫੁੱਲ ਪਰੂਫ ਸਿਸਟਮ ਇਸ ਲਈ ਅਪਣਾਇਆ ਗਿਆ ਤਾਂ ਜੋ ਸੂਚਨਾ ਲੀਕ ਨਾ ਹੋ ਜਾਵੇ। ਪੁਲਿਸ ਨੇ ਕਾਜ਼ੀ ਮੰਡੀ, ਰੇਲਵੇ ਸਟੇਸ਼ਨ, ਸੂਰਿਆ ਇਨਕਲੇਵ ਵਿਚ ਚੈਕਿੰਗ ਮੁਹਿੰਮ ਚਲਾਈ। ਕਾਜ਼ੀ ਮੰਡੀ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤਾਂ ਜੋ ਨਸ਼ਾ ਸਮਗਲਰ ਭੱਜ ਨਾ ਸਕੇ।