ਖੁਸ਼ਬੂ ਪੰਜਾਬ ਦੀ

Latest news
ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ

ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ, ਜਰਨੈਲਾਂ, ਵਜੀਰਾਂ ਅਤੇ ਦਰਬਾਰੀਆ ਦੇ ਵਾਰਸਾਂ ਦੇ ਮੌਜੂਦਾ ਹਾਲਤ ਬਿਆਨ ਕਰਦੀ ਲੇਖਕ ਬੌਬੀ ਬਾਸਲ ਦੀ ਕਿਤਾਬ  ਪੰਜਾਬ ਚੀਫ਼ਸ” ਇੰਗਲੈਂਡ ਚ ਰਿਲੀਜ਼

ਲੈਸਟਰ(ਇੰਗਲੈਂਡ),23ਜੂਨ(ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਲੈਸਟਰ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਆਰਟ ਐਡ ਲਿਟਰੇਰੀ ਅਕੈਦਮੀ ਯੂ.ਕੇ ਦੇ ਪ੍ਰਧਾਨ ਬੌਬੀ ਬਾਸਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ,ਵਜੀਰਾਂ ,ਜਰਨੈਲਾ,ਦਰਬਾਰੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਨ੍ਹਾਂ ਨਾਲ ਸੇਵਾਵਾਂ ਨਿਭਾਉਣ ਵਾਲੇ 70 ਦੇ ਕਰੀਬ ਪਰਿਵਾਰਾਂ ਦੇ ਵਾਰਸਾਂ ਨੂੰ ਪੰਜਾਬ, ਪਾਕਿਸਤਾਨ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਚ ਜਾ ਕੇ ਉਨ੍ਹਾਂ ਨੂੰ ਲੱਭ ਕੇ 5 ਸਾਲ ਦੀ ਸਖਤ ਮਿਹਨਤ ਤੋ ਬਾਅਦ ਉਨ੍ਹਾਂ ਦੇ ਹੁਣ ਦੇ ਹਾਲਾਤਾਂ ਤੇ ਆਧਾਰਿਤ ਲਿਖੀ ਗਈ ਕਿਤਾਬ ‘ ਪੰਜਾਬ ਚੀਫਸ’ ਭਾਰਤੀ ਹਾਈ ਕਮਿਸਨ ਲੰਡਨ ਵਿਖੇ ਰਿਲੀਜ਼ ਕੀਤੀ ਗਈ।ਇਸ ਰਿਲੀਜ਼ ਸਮਾਰੋਹ ਮੌਕੇ ਵੱਖ ਵੱਖ ਸਹਿਰਾ ਤੋ ਲਾਰਡ ਮੇਅਰ, ਕੌਸਲਰਾ ਸਮੇਤ ਵੱਖ ਵੱਖ ਅਹੁਦਿਆਂ ਤੇ ਤਾਇਨਾਤ ਬ੍ਰਿਟਿਸ਼ ਅਧਿਕਾਰੀਆਂ ਸਮੇਤ ਵੱਡੀ
ਗਿਣਤੀ ਚ ਲੋਕਾਂ ਨੇ ਸਿਰਕਤ ਕੀਤੀ।ਇਸ ਮੌਕੇ ਤੇ ਅਜੀਤ ਨਾਲ ਗੱਲਬਾਤ ਕਰਦਿਆਂ ਲੇਖਕ ਬੌਬੀ ਬਾਸਲ ਨੇ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਅਤੇ ਦਰਬਾਰ ਨਾਲ ਸਬੰਧਿਤ ਉਸ ਵੇਲੇ ਦੇ ਜਰਨੈਲਾਂ, ਵਜੀਰਾਂ,ਦਰਬਾਰੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ 70 ਦੇ ਕਰੀਬ ਪਰਿਵਾਰਾਂ ਦੇ ਵਾਰਿਸਾਂ ਨੂੰ ਲੱਭਣ ਲਈ ਉਨ੍ਹਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦੱਸਿਆ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਉਣ ਲਈ ਇਹ ਉਪਰਾਲਾ ਕਰਨਾ ਸਮੇਂ ਦੀ ਲੋੜ ਸੀ, ਉਨ੍ਹਾਂ ਦੱਸਿਆ ਕਿ ਗੋਰਿਆਂ ਵੱਲੋਂ ਇਕ ਕਿਤਾਬ ਕੱਢੀ ਗਈ ਸੀ 1865 ਵਿਚ ਜਿਸ ਦੇ ਤਿੰਨ ਐਡੀਸ਼ਨ ਆਏ ਸੀ, ਪ੍ਰੰਤੂ 1939 ਤੋ ਬਾਅਦ ਕੋਈ ਐਡੀਸਨ ਨਹੀਂ ਆਇਆ ,ਅਤੇ ਬਾਅਦ ਵਿੱਚ ਭਾਰਤ ਪਾਕਿਸਤਾਨ ਵੰਡ ਹੋ ਗਈ।ਜਿਸ ਕਰਕੇ ਕੁਝ ਪਰਿਵਾਰ ਪਾਕਿਸਤਾਨ ਅਤੇ ਕੁਝ ਭਾਰਤ ਦੇ ਹੋਰਨ ਸੂਬਿਆਂ ਵਿਚ ਜਾ ਵੱਸੇ, ਜਿਨ੍ਹਾਂ ਦੀ ਪੈਰਵਾਈ ਕਰਿ ਜਾ ਲੱਭਣ ਦਾ ਕਿਸੇ ਨੇ ਉਪਰਾਲਾ ਨਹੀਂ ਕੀਤਾ।ਇਨ੍ਹਾਂ ਪਰਿਵਾਰਾਂ ਨੂੰ 5 ਸਾਲ ਦੀ ਸਖਤ ਮਿਹਨਤ ਤੋ ਬਾਅਦ ਲੱਭ ਕੇ ਇਨ੍ਹਾਂ ਤੇ ਆਧਾਰਿਤ ਇਹ ਕਿਤਾਬ ਲਿਖਣ ਦਾ ਮੇਰੇ ਵੱਲੋਂ
ਉਪਰਾਲਾ ਕੀਤਾ ਗਿਆ ਹੈ।

Loading

Scroll to Top