ਜਲੰਧਰ (Jatinder Rawat ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 18 ਸਾਲਾਂ ਤੋਂ ਪੜ੍ਹਾ ਰਹੇ ਬਤੌਰ ਕੱਚੇ ਅਧਿਆਪਕਾਂ ਨੇ ਅੱਜ ਜਲੰਧਰ ਵਿਖੇ ਮੁਹਾਲੀ ਧਰਨੇ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਦੇਸ ਭਗਤ ਯਾਦਗਾਰ ਹਾਲ ਵਿੱਚ ਇਕੱਠੇ ਹੋਏ ਜਿਸ ਵਿੱਚ ਪੰਜਾਬ ਭਰ ਤੋਂ ਕੱਚੇ ਅਧਿਆਪਕਾਂ ਸਾਮਿਲ ਹੋਏ । ਇਸ ਦੌਰਾਨ ਪ੍ਰਸਾਸਨ ਨੂੰ ਹੱਥਾਂ- ਪੈਰਾਂ ਦੀ ਪਈ ਕੱਚੇ ਅਧਿਆਪਕਾਂ ਵਲੋਂ ਪਹਿਲਾਂ ਹੀ ਅੈਲਾਨ ਕੀਤਾ ਸੀ ਕਿ ਜੇਕਰ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਗੱਲਬਾਤ ਨਹੀਂ ਕਰਨਗੇ ਤਾ ਅਸੀਂ ਬਸ ਸਟੈਂਡ ਜਲੰਧਰ ਵਿਖੇ ਹੋਣ ਵਾਲੇ ਸਮਾਗਮ ਵਿੱਚ ਸਾਮਿਲ ਹੋਕੇ ਆਪਣਾ ਰੋਸ ਜਾਹਰ ਕਰਾਂਗੇ । ਕੱਲ ਤੋਂ ਜਲੰਧਰ ਪ੍ਰਸਾਸਨ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਲਈ ਗੱਲਬਾਤ ਚੱਲ ਰਹੀ ਸੀ ਅੱਜ ਚਲਦੀ ਗੱਲਬਾਤ ਦੌਰਾਨ ਪ੍ਰਸਾਸਨ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਯੂਨੀਅਨ ਆਗੂ ਅਜਮੇਰ ਅੌਲਖ ਤੇ ਮਨਪ੍ਰੀਤ ਸਿੰਘ ਨਾਲ ਮੀਟਿੰਗ ਕਰਵਾਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਨਾਲ ਮੁਹਾਲੀ ਵਿਖੇ ਕੀਤੇ ਵਾਅਦੇ ਯਾਦ ਹਨ ਮੁੱਖ ਮੰਤਰੀ ਨੇ ਨਾਲ ਬੈਠੇ ਅਫਸਰਾਂ ਨੂੰ ਕਿਹਾ ਕਿ ਇਨ੍ਹਾਂ ਦਾ ਮੁੱਦਾ ਵਿਧਾਨ ਸਭਾ ਸੈਸਨ ਵਿੱਚ ਲੈਕੇ ਆਵੋ ਤੇ ਇਸ ਸਮੇਂ ਯੂਨੀਅਨ ਆਗੂਆਂ ਨੇ ਵੀ ਜਿਕਰ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਅਤੇ ਆਰਥਿਕ ਪੀੜਾਂ ਹੰਢਾ ਰਹੇ 13000 ਕੱਚੇ ਅਧਿਆਪਕਾਂ ਨੂੰ ਜਲਦੀ ਕੋਈ ਰਾਹਤ ਭਰੀ ਖਬਰ ਮਿਲੇ ਇਸ ਸਮੇਂ ਮੀਟਿੰਗ ਵਿੱਚ ਹਾਜ਼ਰ ਅਜਮੇਰ ਅੌਲਖ,ਮਨਪ੍ਰੀਤ ਸਿੰਘ,ਮਮਤਾ ਹਾਜ਼ਰ ਰਹੇ