ਰਈਆ (ਕਮਲਜੀਤ ਸੋਨੂੰ)—ਨਗਰ ਪੰਚਾਇਤ ਰਈਆ ਦੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਅਤੇ ਸਮੂੰਹ ਸਟਾਫ ਵਲੋ ਨਗਰ ਰਈਆ ਦੇ ਦਫਤਰ ਵਿਖੇ ਬੂਟੇ ਲਗਾਏ ਗਏ। ਪ੍ਰੈਸ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਵਜੋ ਮਨਾਇਆ ਜਾਦਾ ਜੂਨ ਦਾ ਮਹੀਨਾ ਜਿਸਦੇ ਚਲਦਿਆ ਅੱਜ ਅਸੀ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਾਂ। ਸਾਨੂੰ ਸਾਰਿਆ ਨੂੰ ਰਲ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਦਰਖੱਤ ਲਗਾਉਣੇ ਚਾਹੀਦੇ ਹਨ। ਵਾਤਾਵਰਨ ਸਾਫ ਸੁਥਰਾ ਹੋਵੇਗਾ ਤਾਂ ਅਸੀ ਤੰਦਰੁਸਤ ਰਿਹ ਸਕਦੇ ਹਾਂ। ਧਰਤੀ ਉੱਪਰ ਵਧ ਰਹੀ ਤਪਸ ਅਤੇ ਖਰਾਬ ਹੋ ਰਹੇ ਵਾਤਾਵਰਨ ਨੂੰ ਜੇਕਰ ਠੀਕ ਕੀਤਾ ਜਾ ਸਕਦਾ ਹੈ ਤਾਂ ਉਹ ਸਿਰਫ ਦਰਖੱਤ ਕਰ ਸਕਦੇ ਹਨ। ਸਾਨੂੰ ੲਿਸ ਪ੍ਰਤੀ ਜਾਗਰੂਕ ਹੋ ਕੇ ਫਲਦਾਰ,ਛਾਂਦਾਰ ਬੂਟੇ ਲਗਾਉਣੇ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾ ਜੋ ੲਿਕ ਚੰਗਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮਿਲ ਸਕੇ।ੲਿਸ ਮੌਕੇ ਕਮਲਦੀਪ ਸਿੰਘ ਜੱਗੀ ਲੇਖਾਕਾਰ,ਬਲਵਿੰਦਰ ਸਿੰਘ ੲਿਸਪੈਕਟਰ,ਮਨਦੀਪ ਸਿੰਘ,ਭੁਪਿੰਦਰ ਸਿੰਘ,ਜਤਿੰਦਰ ਸਿੰਘ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।