ਪਿੰਡ ਮੰਝਫੱਗੂਵਾਲ ਦੀ ਸੜਕ ਹੋਈ ਮੁਕੰਮਲ

(ਰਛਪਾਲ ਸਹੋਤਾ) ਵਿਕਾਸ ਕੰਮਾਂ ਵਿੱਚ ਤੇਜੀ ਲਿਆਉਦੇਂ ਹੋਏ ਪਿੰਡ ਮੰਝਫੱਗੂਵਾਲ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਗਿੱਲ , ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਸਹੋਤਾ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਮੈਨ ਹਾਈਵੇਅ ਤੋ ਪਿੰਡ ਨੂੰ ਜਾਂਦੀ ਲਿੰਕ ਰੋਡ ਦਾ ਕੰਮ ਕੁਝ ਦਿਨਾਂ ਵਿੱਚ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਹੈ। ਸਰਪੰਚ ਗੁਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੀ ਸਫਾਈ ਦਾ ਕੰਮ ਪਹਿਲਾਂ ਹੀ ਕਰਵਾ ਦਿੱਤਾ ਹੈ ਤਾਂ ਕਿ ਬਰਸਾਤ ਦੇ ਮੌਸਮ ਵਿੱਚ ਆਮ ਪਿੰਡ ਵਾਸੀਆ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ,ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਲਕਾ ਐਮ.ਐਲ.ਏ ਸ੍ਰ: ਜੀਵਨ ਸਿੰਘ ਸੰਗੋਵਾਲ ਅਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਦੇ ਆਲੇ ਦੁਆਲੇ ਵੀ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਇੱਟਾਂ ਵੀ ਲਗਵਾ ਦਿੱਤੀਆਂ ਹਨ, ਜਿਸ ਨਾਲ ਸੜਕ ਦੇ ਆਲੇ ਦੁਆਲੇ ਘਾਹ ਫੂਸ ਆਦਿ ਨਹੀ ਉੱਗੇਗਾ ਲੋਕਾਂ ਨੂੰ ਮੱਖੀ ਮੱਛਰ ਤੋਂ ਰਾਹਤ ਮਿਲੇਗੀ ਅਤੇ ਵਾਤਾਵਰਣ ਸਾਫ ਸੁਥਰਾ ਰਹੇਗਾ।ਇਸ ਮੌਕੇ ਲਖਵੀਰ ਸਿੰਘ ਲੱਖਾ,ਜਗਦੀਸ਼ ਲਾਲ, ਕੁਲਵਿੰਦਰ ਸਿੰਘ , ਸਤਪਾਲ ਰੱਤੂ,ਆਤਮ ਸ਼ਾਨ, ਸਰਬਜੀਤ ਸਿੰਘ ਸੋਨੂੰ , ਸੁਖਜਿੰਦਰ ਸਿੰਘ ਬੰਟੀ, ਜਤਿੰਦਰ ਸਿੰਘ ਗਿੱਲ, ਹਰਮਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਸਹੋਤਾ,ਹਰਬਖਸ਼ ਸਿੰਘ ਸਹੋਤਾ, ਰਛਪਾਲ ਸਿੰਘ ਡੋਡ, ਗੁਰਕ੍ਰਿਪਾਲ ਸਿੰਘ ਗਿੱਲ, ਨਰੰਜਣ ਸਿੰਘ ਗਿੱਲ, ਸੰਤੋਖ ਸਿੰਘ ਗਿੱਲ, ਬਲਜੀਤ ਸਿੰਘ ਗਿੱਲ, ਨੰਬਰਦਾਰ ਅਮਰਜੀਤ ਸਿੰਘ ਗਿੱਲ, ਆਦਿ ਮੋਜੂਦ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी