ਖੁਸ਼ਬੂ ਪੰਜਾਬ ਦੀ

Latest news
ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਥਾਣਾ ਆਦਮਪੁਰਪੁਲਿਸ ਵੱਲੋ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ

ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਕੈਲਾਸ ਚੰਦਰ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਆਦਮਪੁਰ ਬਲਵਿੰਦਰ ਸਿੰਘ ਜੋੜਾ ਦੀ ਪੁਲਿਸ ਪਾਰਟੀ ਵਲੋ ਮੁੱਕਦਮਾ ਨੰਬਰ 82 ਮਿਤੀ 24.05.2022 ਅ:ਧ 304 ਭ:ਦ ਥਾਣਾ ਆਦਮਪੁਰ ਦੇ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।

ਇਸ ਸਬੰਧੀ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੈਲਾਸ ਚੰਦਰ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਨੇ ਦੱਸਿਆ ਕਿ ਮਿਤੀ 24.05.2022 ਨੂੰ ਮੁੱਕਦਮਾ ਨੰਬਰ -82 ਮਿਤੀ-24.05.2022 ਅ:ਧ 304 ਭ:ਦ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਬਰ ਬਿਆਨ ਸ਼੍ਰੀ ਕ੍ਰਿਸ਼ਨ ਚੰਦ ਪੁੱਤਰ ਸ਼੍ਰੀ ਧਿਰਤਾ ਰਾਮ ਵਾਸੀ ਮਕਾਨ ਨੰਬਰ 2036/ਵਾਰਡ ਨੰਬਰ 06 ਧਵਨ ਕਲੋਨੀ ਜਲੰਧਰ ਉਮਰ ਕਰੀਬ 71 ਸਾਲ ਬਿਆਨ ਕੀਤਾ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਅਤੇ ਬਿਜਲੀ ਬੋਰਡ ਮਹਿਕਮੇ ਵਿਚੋ ਪੈਂਸ਼ਨ ਆਇਆ ਹੋਇਆ ਹੈ ਉਸ ਦਾ ਇਕ ਲੜਕਾ ਪਵਨ ਕੁਮਾਰ ਜਿਸ ਦੀ ਉਮਰ ਕਰੀਬ 40 ਸਾਲ ਅਤੇ ਇਸ ਦੀ ਇੱਕ ਲੜਕੀ ਪੁਸ਼ਪਾ ਦੇਵੀ ਜੋ ਵਿਆਹੀ ਹੋਈ ਹੈ। ਮਿਤੀ 14-05-2022 ਨੂੰ ਸ਼ੰਕਰ ਨਾਮਕ ਵਿਅਕਤੀ ਜੋ ਸੱਗਰਾ ਮੁਹੱਲਾ ਥਾਣਾ ਆਦਮਪੁਰ ਜਿਲ੍ਹਾਂ ਜਲੰਧਰ ਦਾ ਰਹਿਣ ਵਾਲ ਹੈ । ਜੋ ਉਸ ਦੇ ਘਰ ਆਇਆ ਅਤੇ ਉਸ ਦੇ ਲੜਕੇ ਪਵਨ ਕੁਮਾਰ ਨੂੰ ਆਪਣੇ ਨਾਲ ਕਿਸੇ ਨਾ ਮਾਲੂਮ ਜਗਾ ਤੇ ਲੈ ਗਿਆ। ਮਿਤੀ 15-05-2022 ਨੂੰ ਸਮਾ ਕਰੀਬ 12 ਵਜੇ ਸ਼ਾਮ ਦਾ ਹੋਵੇਗਾ ਕਿ ਸ਼ੰਕਰ ਉਸ ਦੇ ਲੜਕੇ ਨੂੰ ਬੇਸੁੱਦ ਹਾਲਤ ਵਿੱਚ ਉਸ ਦੇ ਘਰ ਲੈ ਅਇਆ ਜਿਸ ਨੇ ਕਿਹਾ ਕਿ ਪਵਨ ਉਸ ਨੂੰ ਬੱਸ ਸਟੈਂਡ ਆਦਮਪੁਰ ਵਿਖੇ ਡਿੱਗਿਆ ਮਿਲਿਆ। ਜਿਸ ਤੋ ਬਾਅਦ ਉਸ ਦੇ ਲੜਕੇ ਦੀ ਹਾਲਤ ਜਿਆਦਾ ਖਰਾਬ ਹੋ ਗਈ। ਜਿਸ ਨੂੰ ਉਸ ਨੇ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਾਇਆ ਅਤੇ ਸੰਕਰ ਵੀ ਉਸ ਦੇ ਨਾਲ ਸਿਵਲ ਹਸਪਤਾਲ ਗਿਆ। ਉਸ ਦੇ ਬੇਟੇ ਦੀ ਹਾਲਤ ਵਿਗੜਨ ਕਰਕੇ ਸੰਕਰ ਉਥੋ ਭੱਜ ਗਿਆ। ਡਾਕਟਰ ਨੇ ਪਵਨ ਦੀ ਜਿਆਦਾ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਅਰਮਾਨ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ। ਜਿਥੇ ਨਸ਼ੇ ਦੀ ਜਿਆਦਾ ਡੋਜ ਕਾਰਨ ਹਾਲਤ ਵੇਖਕੇ ਡਾਕਟਰ ਨੇ ਖਖੰ ਹਸਪਤਾਲ ਅਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਜਿਥੇ ਉਸ ਦੇ ਲੜਕੇ ਪਵਨ ਕੁਮਾਰ ਦੀ ਦੋਰਾਨੇ ਇਲਾਜ ਮਿਤੀ 22-05-2022 ਨੂੰ ਮੋਤ ਹੋ ਗਈ । ਉਸ ਦੇ ਬੇਟੇ ਦੀ ਮੋਤ ਸ਼ੰਕਰ ਨਾਮਕ ਵਿਅਕਤੀ ਵੱਲੋਂ ਜਿਆਦਾ ਨਸ਼ਾ ਦੇਣ ਕਰਕੇ ਅਤੇ ਨਸ਼ੇ ਤੇ ਲਾਊਣ ਕਰਕੇ ਹੋਈ ਹੈ। ਉਹਨਾਂ ਨੂੰ ਕੁੱਝ ਵੀ ਪਤਾ ਨਹੀ ਸੀ, ਉਹਨਾ ਨੇ ਆਪਣੇ ਲੜਕੇ ਦਾ ਆਦਮਪੁਰ ਸ਼ਹਿਰ ਜਲੰਧਰ ਵਿਖੇ ਆ ਕੇ ਸੰਸਕਾਰ ਕਰ ਦਿੱਤਾ ਸੀ। ਇਸ ਮੌਤ ਪਿੱਛੇ ਸ਼ੰਕਰ ਨੇ ਜਿਆਦਾ ਨਸ਼ਾ ਪਿਲਾਇਆ ਹੈ ਅਤੇ ਇਸ ਨੇ ਹੀ ਨਸ਼ੇ ਪਰ ਲਗਾਇਆ ਹੈ। ਜਿਸ ਕਾਰਨ ਇਸ ਦੀ ਮੌਤ ਹੋਈ ਹੈ । ਦੌਰਾਨੇ ਤਫਤੀਸ਼ ਮੁੱਕਦਮਾ ਉਕਤ ਦੇ ਦੋਸ਼ੀ ਸੰਕਰ ਗਿੱਲ ਪੁੱਤਰ ਪ੍ਰੇਮਪਾਲ ਵਾਸੀ ਸੰਗਰਾ ਮੁਹੱਲਾ ਆਦਮਪੁਰ, ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਦਿਹਾਤੀ ਨੂੰ ਅੱਜ ਮਿਤੀ-31.05.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਪਾਸੋ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Loading

Scroll to Top