ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ” ਉੱਤਰੀ ਇਟਲੀ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਵੱਲੋਂ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਭਾਰਤੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦਾ 131 ਵਾਂ ਜਨਮ ਦਿਹਾੜਾ ਬੜੇ ਸਤਿਕਾਰ ਸਹਿਤ ਅਤੇ ਵਿਚਾਰਧਾਰਕ ਤੌਰ ਤੇ ਮਨਾਇਆ
ਗਿਆ । ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ’ਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਦੇ ਭੋਗ ਗੁਰੂਘਰ ਦੇ ਵਜ਼ੀਰ ਕੇਵਲ ਕ੍ਰਿਸ਼ਨ ਵੱਲੋਂ ਪਾਏ ਗਏ ਤੇ ਸਟੇਜ ਦੀ ਕਾਰਵਾਈ ਨੂੰ ਦੇਸ ਰਾਜ ਹੀਰ ਨੇ ਬੜੇ ਬਾਖੂਬੀ ਢੰਗ ਨਾਲ ਨਿਭਾਇਆ,ਗੁਰੂਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੌਲੀਕੇ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਤੇ ਦਰਬਾਰ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਵਲੋਂ ਕੀਤੇ ਹੋਏ ਪਰਉਪਕਾਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਂਪੁਰਖਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਇਸ ਮੌਕੇ ਤੇ ਮਿਸ਼ਨਰੀ ਗਾਇਕ ਸੋਡੀ ਮੱਲ ਨੇ ਅਤੇ ਸੋਨਾ ਰਾਮ ਦੌਲੀਕੇ ਨੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨਾਲ ਸਬੰਧਤ ਗੀਤਾਂ ਨਾਲ ਹਾਜ਼ਰੀ ਲਗਵਾਈ,ਗੁਰੂ ਘਰ ਦੇ ਫਾਉਂਡਰ ਮੈਂਬਰ ਦੀਪਕ ਪਾਲ ਨੇ ਸੰਗਤਾਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕੀਤਾ ,ਬੀਬਾ ਕਮਲਜੀਤ ਗੋਜਰਾ,ਬੀਬਾ ਬਲਜਿੰਦਰ ਕੌਰ ਵਿਰਕ, ਬੇਟੀ ਸਬਰੀਨਾ ਰਾਣੀ ਨੇ ਮਿਸ਼ਨਰੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ,ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਦੇ ਚੇਅਰਮੈਨ ਸ੍ਰੀ ਸਰਬਜੀਤ ਵਿਰਕ ਨੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਭਾਰਤ ਦਾ ਮੂਲਨਿਵਾਸੀ ਸਮਾਜ ਭਾਰਤ ਵਿੱਚ ਰਹਿੰਦਿਆਂ ਹੋਇਆਂ ਵੀ ਹਜ਼ਾਰਾ ਸਾਲ ਭਾਰਤੀ ਨਾਗਰਿਕਤਾ ਤੋਂ ਵਾਂਝਾਂ ਰਿਹਾ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਅਤੇ ਸੰਘਰਸ਼ ਸਦਕਾ ਸਾਨੂੰ ਵੋਟ ਦਾ ਅਧਿਕਾਰ ਮਿਲਿਆਂ ਅਤੇ ਭਾਰਤ ਦੇ ਕਨੂੰਨੀ ਤੋਰ ਤੇ ਨਾਗਰਿਕਤਾ ਹਾਸਲ ਹੋਈ ਜਥੇਬੰਦੀ ਦੇ ਸਟੇਜ ਸਕੱਤਰ ਅਸ਼ਵਨੀ ਦਾਦਰ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਜੀ
ਭਾਰਤ ਵਿੱਚੋਂ ਜਾਤ ਪਾਤ ਦੇ ਕੋਹੜ ਨੂੰ ਜੜੋਂ ਖਤਮ ਕਰਕੇ ਇਕ ਵਧੀਆ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਥੇਬੰਦੀ ਦੇ ਵਾਈਸ ਪ੍ਰਧਾਨ ਰਾਮ ਕਿਸ਼ਨ ਅਤੇ ਵਾਈਸ ਪ੍ਰਧਾਨ ਹਰਮੈਸ ਪੋਰ ਨੇ ਵੀ ਆਪਣੀ ਹਾਜ਼ਰੀ ਲਗਵਾਈ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਮਾਰੋਹ ਮੌਕੇ ਬਲਵੀਰ ਮਾਹੀ, ਅਨਿਲ ਕੁਮਾਰ ਟੂਰਾ, ਦੀਪਕ ਪਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਪਰਮਜੀਤ ਗੋਜਰਾ, ਬਲਜੀਤ ਸਿੰਘ, ਰਸ਼ਪਾਲ ਪਾਲੋ, ਸੰਨੀ, ਬਿਪਨ, ਜਗਜੀਤ, ਮਨੂੰ, ਸੋਨੂੰ ਮਾਹੀ, ਪਰਮਜੀਤ ਗਿੱਲ ਆਦਿ ਸੇਵਾਦਾਰ ਮੌਜੂਦ ਸਨ।