27 ਮਈ, 2022 ਦਿਨ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ‘ਵਿਰਾਸਤ-ਦੀ ਪੰਜਾਬੀ ਹਵੇਲੀ, ਮਾਸਟਰ ਤਾਰਾ ਸਿੰਘ ਨਗਰ, ਨੇੜੇ ਡੀਸੀ ਦਫ਼ਤਰ ਜਲੰਧਰ, ਬੀ.ਐੱਸ.ਐੱਨ.ਐੱਲ. ਐਕਸਚੇਂਜ ਬਿਲਡਿੰਗ ਦੇ ਸਾਹਮਣੇ’ -ਫੂਡ ਪ੍ਰੋਸੈਸਿੰਗ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ ਵਿਭਾਗ ਤਰਫ਼ੋਂ – ਇੱਕ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ। PMFME ਸਕੀਮ ਅਤੇ ਸਰਕਾਰੀ ਫੂਡ ਪ੍ਰੋਸੈਸਿੰਗ ਵਿਭਾਗ ਦੇ ਸੀਨੀਅਰ ਅਧਿਕਾਰੀ ਮਾਈਕਰੋ ਫੂਡ ਪ੍ਰੋਸੈਸਿੰਗ ਉਦਯੋਗਾਂ, ਕਿਸਾਨ ਉਤਪਾਦਕ ਸੰਸਥਾਵਾਂ, ਫੂਡ ਪ੍ਰੋਸੈਸਿੰਗ ਵਿੱਚ ਸਹਿਕਾਰੀ ਸਭਾਵਾਂ ਲਈ ਵੱਖ-ਵੱਖ ਕਰੈਡਿਟ ਕਮ ਸਬਸਿਡੀ(35%)ਲਿੰਕ ਸਕੀਮਾਂ ‘ਤੇ ਰੌਸ਼ਨੀ ਪਾਉਣਗੇ। ਮੌਜੂਦਾ ਅਤੇ ਨਵੇਂ ਉੱਦਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਉਣ ਅਤੇ PMFME ਸਕੀਮ ਦੇ ਤਹਿਤ ਆਪਣੇ ਕਾਰੋਬਾਰਾਂ ਦੀ ਸਥਾਪਨਾ ਜਾਂ ਵਿਸਥਾਰ ਲਈ ਮੌਕੇ ਦਾ ਲਾਭ ਉਠਾਉਣ।