ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

ਅਮਰੀਕਾ ਵਿਚ ਬੰਦੂਕਧਾਰੀ ਨੇ ਅੰਨੇਵਾਹ ਗੋਲੀਆਂ ਚਲਾ ਕੇ 10 ਲੋਕਾਂ ਦੀ ਕੀਤੀ ਹੱਤਿਆ

* ਨਸਲੀ ਆਧਾਰਤੇ ਘਟਨਾ ਵਾਪਰਨ ਦਾ ਸੰਦੇਹ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) – ਨਿਊਯਾਰਕ ਨੇੜੇ  ਸੁਪਰ ਮਾਰਕੀਟ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਅਨੇਵਾਹ ਗੋਲੀਆਂ ਚਲਾ ਕੇ 10 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਗੋਲੀਆਂ ਚੱਲਣ ਦੀ ਇਹ ਘਟਨਾ ਪੱਛਮੀ ਨਿਊਯਾਰਕ ਦੇ ਸ਼ਹਿਰ ਬੁਫੈਲੋ ਦੇ ਭੀੜ ਭੜਕੇ ਵਾਲੇ ਨੀਮ ਸ਼ਹਿਰੀ ਖੇਤਰ ਵਿਚ ਸਥਿੱਤ ਟਾਪਸ ਫਰੈਂਡਲੀ ਮਾਰਕਿਟ ਵਿਚ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਕੱਥਿਤ ਦੋਸ਼ੀ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦਸਿਆ ਕਿ ਮੁੱਢਲੀਆਂ ਰਿਪੋਰਟਾਂ ਵਿਚ ਦਸਿਆ ਗਿਆ ਹੈ ਕਿ ਘਟਨਾ ਵਿਚ ਘੱਟੋ ਘੱਟ 10 ਵਿਅਕਤੀ ਮਾਰੇ ਗਏ ਹਨ ਤੇ ਕੁਝ ਲੋਕ ਜ਼ਖਮੀ ਵੀ ਹੋਏ ਹਨ। ਉਨਾਂ ਦੱਸਿਆ ਕਿ ਘਟਨਾ ਦੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਜਾਂਚ ਅਜੇ ਮੁੱਢਲੇ ਪੱਧਰ ‘ਤੇ ਹੈ ਤੇ ਦੋਸ਼ੀ ਦਾ ਹੱਤਿਆਵਾਂ ਕਰਨ ਦਾ ਮਕਸਦੀ ਕੀ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਕੀ ਉਸ ਦਾ ਮਕਸਦ ਨਸਲੀ ਸੀ? ਇਸ ਨਜ਼ਰੀਏ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਉਹ ਜਦੋਂ ਪਾਰਕਿੰਗ ਖੇਤਰ ਵਿਚ ਸਨ ਤਾਂ ਉਨਾਂ  ਨੇ ਕਥਿੱਤ ਦੋਸ਼ੀ ਨੂੰ ਵੇਖਿਆ ਸੀ। ਉਨਾਂ ਨੇ ਸੁਪਰ ਮਾਰਕਿਟ ਵੱਲ ਜਾਂਦਾ ਇਕ ‘ਵਾਈਟ’  ਨੌਜਵਾਨ ਵੇਖਿਆ ਜਿਸ ਦੀ ਉਮਰ 20 ਸਾਲ ਦੇ ਕਰੀਬ ਹੋਵੇਗੀ, ਤੇ ਉਸ ਨੇ ਫੌਜ ਵਰਗੀ ਵਰਦੀ ਤੇ  ਕਾਲਾ ਹੈਲਮੈੱਟ ਪਾਇਆ ਹੋਇਆ ਸੀ। ਉਸ ਦੇ ਹੱਥ ਵਿਚ ਬੰਦੂਕ ਸੀ। ਇਥੇ ਜ਼ਿਕਰਯੋਗ ਹੈ ਕਿ ਸੁਪਰ ਮਾਰਕਿਟ  ਦੇ ਆਸ ਪਾਸ ਜਿਆਦਾਤਰ ਸਿਆਹਫਾਮ ਲੋਕਾਂ ਦੀ ਵੱਸੋਂ ਹੈ।

Loading

Scroll to Top