ਖੁਸ਼ਬੂ ਪੰਜਾਬ ਦੀ

Latest news
मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध... पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,...

ਫਿਲਮੀ ਫੋਕਸ ਮੈਗਜ਼ੀਨ ਵੱਲੋਂ ਕੋ-ਸਿੰਗਰ ਹੈਪੀ ਕੁਮਾਰ  ਨੂੰ ‘ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ’ ਦੇ ਕੇ ਨਿਵਾਜਿਆ ਗਿਆ

ਚੰਡੀਗੜ (ਪ੍ਰੀਤਮ ਲੁਧਿਆਣਵੀ), – ‘‘ਫਿਲਮੀ ਫੋਕਸ ਮੈਗਜ਼ੀਨ ਵੱਲੋਂ ਕਲਾ ਦੀਆਂ ਸ਼ਖਸੀਅਤਾਂ ਦੀ ਕਦਰ ਪਾਉਣ ਲਈ ਹਰ ਮਹੀਨੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਕੁਝ ਸ਼ਖਸੀਅਤਾਂ ਚੁਣ ਕੇ ਉਨਾਂ ਦਾ ਸਨਮਾਨ ਕੀਤਾ ਜਾਂਦਾ ਹੈ।  ਸਨਮਾਨ ਦਾ ਮਕਸਦ ਨੌਜਵਾਨਾਂ ਵੱਲੋ ਕੀਤੇ ਜਾ ਰਹੇ ਸ਼ਲਾਘਾ ਭਰੇ ਕਾਰਜ ਦੀ ਕਦਰ ਕਰਨਾ ਅਤੇ ਜੋਸ਼ ਭਰਨਾ ਹੈ ਤਾਂ ਕਿ ਸਨਮਾਨਿਤ ਹੋ ਰਹੀ ਸ਼ਖਸੀਅਤ ਅੱਗੋਂ ਹੋਰ ਵੀ ਮਿਹਨਤ, ਲਗਨ, ਸ਼ੌਕ ਤੇ ਜੋਸ਼-ਖਰੋਸ਼ ਨਾਲ ਆਪਣੇ ਖੇਤਰ ਵਿਚ ਵੱਧ ਚੜ ਕੇ ਹਿੱਸਾ ਲੈਂਦਿਆਂ ਉਚ ਮਾਅਰਕੇ ਮਾਰ ਸਕੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਵਿਸ਼ਵ ਭਰ ਵਿਚ ਗੱਡੀ ਰੱਖਣ ਲਈ ਸਾਡਾ ਇਹ ਉਪਰਾਲਾ ਏਦਾਂ ਹੀ ਨਿਰੰਤਰ ਜਾਰੀ ਰਹੇਗਾ।’’

          ਇਹ ਸ਼ਬਦ ਮਾਸਿਕ ਪੰਜਾਬੀ ਮੈਗਜ਼ੀਨ ਫਿਲਮੀ ਫੋਕਸ ਦੇ ਦਫਤਰ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਫਿਲਮੀ ਫੋਕਸ ਮੈਗਜ਼ੀਨ ਦੇ ਚੀਫ ਐਡੀਟਰ ਜਨਾਬ ਨਰਿੰਦਰ ਨੂਰ ਜੀ ਵੱਲੋਂ ਬੜੇ ਮਾਣ ਨਾਲ ਸਰੋਤਿਆਂ ਦੀਆਂ ਜੋਰਦਾਰ ਤਾਲੀਆਂ ਹੇਠ ਆਖੇ ਗਏ। ਜ਼ਿਕਰ ਯੋਗ ਹੈ ਕਿ ਇਸ ਵਾਰ ਇਹ ਸਨਮਾਨ ਮਿਊਜ਼ਿਕ ਲਾਈਨ ਨਾਲ ਸਬੰਧਤ ਕੋ-ਸਿੰਗਰ ਹੈਪੀ ਕੁਮਾਰ ਨੂੰ ‘ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ’ ਦੇ ਕੇ ਨਿਵਾਜਿਆ ਗਿਆ ਹੈ ਜਿਹੜਾ ਕਿ ਮਿਊਜ਼ਿਕ ਲਾਈਨ ਵਿਚ ਕੀਤੀਆਂ ਉਸ ਦੀਆਂ ਪ੍ਰਾਪਤੀਆਂ ਨੂੰ ਸਤਿਕਾਰਤ ਸਲਾਮ ਹੈ।

Loading

Scroll to Top