ਖੁਸ਼ਬੂ ਪੰਜਾਬ ਦੀ

Latest news
मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ लोकसभा चुनाव के मद्देनजर पंजाब में 1 जून को छुट्टी का ऐलान

12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ ‘ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ 

ਜਲੰਧਰ :  17 ਮਈ ਤੋਂ ਕੋਵਿਲਪੱਟੀ (ਤਾਮਿਲਨਾਡੂ)  ਵਿਖੇ  ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਜਸਵਿੰਦਰ ਸਿੰਘ ਕਰੇਗਾ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 17 ਤੋਂ 28 ਮਈ ਤਕ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਆਯੋਜਿਤ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ  ਜੂਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਪੰਜਾਬ ਹਾਕੀ ਟੀਮ ਦੀ ਅਗਵਾਈ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦਾ ਜਸਵਿੰਦਰ ਸਿੰਘ ਕਰੇਗਾ ਜਦਕਿ ਨਵਦੀਪ ਸਿੰਘ (ਮੁਹਾਲੀ) ਪੰਜਾਬ ਟੀਮ ਦਾ ਉਪ ਕਪਤਾਨ ਹੋਵੇਗਾ । ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਸਰਬਜੋਤ ਸਿੰਘ, ਸਵਰਨਦੀਪ  ਸਿੰਘ (ਦੋਵੇਂ ਪੰਜਾਬ ਐਂਡ ਸਿੰਧ ਬੈਂਕ ਤੋਂ), ਅਰਸ਼ਦੀਪ ਸਿੰਘ, ਅਕਾਸ਼, ਸ਼ਾਸ਼ਵੰਤ ਐਰੀ,  ਰਾਜਿੰਦਰ ਸਿੰਘ, ਅਕਾਸ਼ਦੀਪ, ਸੰਜੇ, ਗੁਰਕਮਲ ਸਿੰਘ, ਮਨਮੀਤ ਸਿੰਘ, ਭਾਰਤ ਠਾਕੁਰ,  ਫ਼ਤੇਹਬੀਰ ਸਿੰਘ (ਸਾਰੇ  ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ) ਅਭਿਤਾਬ ਸਿੰਘ, ਰਵਨੀਤ ਸਿੰਘ, ਪ੍ਰਭਦੀਪ ਸਿੰਘ,  ਗੁਰਬਖ਼ਸ਼ ਸਿੰਘ  (ਸਾਰੇ ਮੁਹਾਲੀ ਤੋਂ) ਨੁੰ ਸ਼ਾਮਿਲ ਕੀਤਾ ਗਿਆ ਹੈ । ਅਵਤਾਰ ਸਿੰਘ ਪਿੰਕਾ ਅਤੇ ਗੁਰਬਖਸ਼ੀਸ਼ ਸਿੰਘ (ਪੀ.ਐੱਸ.ਪੀ.ਸੀ.ਐਲ, ਅੰਮ੍ਰਿਤਸਰ) ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ  ।

Loading

Scroll to Top