ਭੁਲੱਥ (ਅਜੈ ਗੋਗਨਾ )—ਵੱਧਦੀ ਗਰਮੀ ਕਾਰਨ ਘਰਾਂ ਚ’ ਪਾਣੀ ਦੀ ਵੱਧ ਜਰੂਰਤ ਪੈੰਦੀ ਹੈ, ਪਰ ਪਾਣੀ ਵਰਤੋ ਲੋੜ ਅਨੁਸਾਰ ਕੀਤੀ ਜਾਵੇ ਤਾਂ ਪਾਣੀ ਦਾ ਬਚਾਓ ਹੋ ਸਕਦਾ ਹੈ। ਪਾਣੀ ਬਿਨਾ ਸਾਡਾ ਜੀਵਨ ਅਧੂਰਾ ਤੇ ਪਾਣੀ ਨੂੰ ਵਿਅਰਥ ਕਰਨਾਂ ਸਾਡੇ ਲਈ ਭਵਿੱਖ ਵਿੱਚ ਨੁਕਸਾਨਦਾਇਕ ਸਾਬਤ ਹੋਵੇਗਾ। ਇਹ ਗੱਲਾਂ ਦਾ ਪ੍ਰਗਟਾਵਾ ਭੁਲੱਥ ਤੋ ਕੋੰਸਲਰ ਲਕਸ਼ ਕੁਮਾਰ ਚੌਧਰੀ ਨੇ ਕਰਦੇ ਕਿਹਾ ਕਿ ਨਗਰ ਭੁਲੱਥ ਵਿੱਚ ਜੋ ਸਰਕਾਰੀ ਪਾਣੀ ਦਾ ਨਿਰਧਾਰਿਤ ਸਮਾਂ ਹੈ, ਕਈ ਵਾਰ ਉਸ ਸਮੇਂ ਦੋਰਾਨ ਬਿਜਲੀ ਬੰਦ ਹੁੰਦੀ ਹੈ। ਅਜਿਹੇ ਹਾਲਤਾਂ ਵਿੱਚ ਕੁੱਝ ਲੋਕ ਆਪਣੇ ਘਰਾਂ-ਹਵੇਲੀਆਂ ਦੀ ਸਰਕਾਰੀ ਪਾਣੀ ਟੂਟੀਆਂ ਚਲਦੀਆਂ ਛੱਡ ਦਿੰਦੇ ਹਨ, ਬਾਅਦ ਧਿਆਨ ਨਹੀ ਕਰਦੇ। ਬਿਜਲੀ ਆਉਣ ਤੇ ਜਦੋ ਪਾਣੀ ਦੀ ਸਪਲਾਈ ਚਲਦੀ ਹੈ ਤਾਂ ਉਸ ਸਮੇਂ ਪਾਣੀ ਵਿਅਰਥ ਹੋ ਜਾਂਦਾ ਹੈ, ਇਸੇ ਕਰਕੇ ਕਈ ਘਰਾਂ ਤੱਕ ਪਹੁੰਚਣ ਤੋ ਰਹਿ ਜਾਂਦਾ ਹੈ। ਅਜਿਹੇ ਚ’ ਬਾਕੀ ਘਰਾਂ ਨੂੰ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਨਗਰ ਨਿਵਾਸੀਆਂ ਨੂੰ ਅਪੀਲ ਕਰਦੇ ਕੋਂਸਲਰ ਚੋਧਰੀ ਨੇ ਕਿਹਾ ਕਿ ਸਾਰੇ ਰਲ-ਮਿਲ ਪਾਣੀ ਦੀ ਵਰਤੋ ਕਰੀਏ, ਲੋੜ ਮੁਤਾਬਕ ਵਰਤ ਕੇ ਟੂਟੀਆਂ ਬੰਦ ਕਰੀਏ ਅਤੇ ਬਿਜਲੀ ਦੇ ਆਉਣ ਜਾਣ ‘ਤੇ ਖਾਸ ਧਿਆਨ ਦੇਈਏ। ਇਸ ਤਰਾਂ ਪਾਣੀ ਹਰ ਤੱਕ ਪਹੁੰਚਦਾ ਹੋਵੇਗਾ ਤੇ ਪਾਣੀ ਦੀ ਸੰਭਾਲ ਦੀ ਵਿੱਚ ਸਹਿਯੋਗ ਹੋਵੇਗਾ। ਕਿਹਾ ਕਿ ਪਾਣੀ ਸਾਡਾ ਵੱਡਮੁੱਲਾ ਧੰਨ ਹੈ ਅਤੇ ਬੇ ਵਰਤੋ ਕਰਨ ਦੀ ਬਜਾਏ ਕਦਰ ਕੀਤੀ ਜਾਵੇ। ਅਖੀਰ ਕਿਹਾ ਕਿ ਨਗਰ ਪੰਚਾਇਤ ਪ੍ਰਧਾਨ ਸ੍ਰੀ ਵੇਦ ਪ੍ਰਕਾਸ ਖੁਰਾਣਾ ਤੇ ਸਮੂਹ ਕੋੰਸਲਰ ਸਹਿਬਾਨ ਪਾਣੀ ਦੀ ਸੇਵਾ ਲਈ ਵਚਨਬੰਧ ਹਨ।