ਰਈਆ (ਕਮਲਜੀਤ ਸੋਨੂੰ)—ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੀ ਹੰਗਾਮੀ ਮੀਟਿੰਗ ਰਈਆ ਮੰਡਲ ਬਿਆਸ ਵਿਖੇ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਸੂਬਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਪੀ ਤੇ ਐਮ ਸਰਕਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਪੱਡਾ, ਰਈਆ ਮੰਡਲ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਗ ਪੀ.ਤੇ ਐਮ ਮੰਡਲ -2 ਅੰਮ੍ਰਿਤਸਰ ਦੇ ਪ੍ਰਧਾਨ ਗੁਰਇਕਬਾਲ ਸਿੰਘ ਲਾਲੀ, ਰਵਿੰਦਰ ਸਿੰਘ
ਸਰਕਲ ਪੀ.ਐਮ ਦੇ ਸੀਨੀ: ਮੀਤ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਬਿਜਲੀ ਸਪਲਾਈ ਥਰਮਲ ਪਲਾਂਟਾ ਵਿੱਚ ਖਰਾਬੀ ਹੋਣ ਕਰਕੇ ਪਾਵਰ ਕੱਟ ਲੱਗ ਰਹੇ ਸਨ। ਜਿਸ ਕਰਕੇ ਕਿਸਾਨ ਯੂਨੀਅਨ ਦੇ ਆਗੂਆਂ ਤੇ ਖਪਤਕਾਰਾਂ ਵੱਲੋਂ ਕਈ ਸਟੇਸ਼ਨਾਂ ਤੇ ਬਿਜਲੀ ਮੁਲਾਜ਼ਮਾਂ ਤੇ ਸਬ-ਸਟੇਸ਼ਨਾਂ ਦੇ ਘਿਰਾਉ ਕਰਕੇ ਡਿਊਟੀ ਦੇ ਰਹੇ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਮਾਰਕੁੱਟ ਵੀ ਕੀਤੀ ਗਈ ਹੈ। ਜਦੋਂ ਕਿ ਇਸ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀ ਹੈ। ਇਸ ਸਬੰਧੀ ਨਾਂ ਹੀ ਪੰਜਾਬ ਸਰਕਾਰ ਤੇ ਨਾਂ ਹੀ ਬਿਜਲੀ ਬੋਰਡ/ਪਾਵਰ ਕਾਮ ਦੀ ਮੈਨੇਜ਼ਮੈਂਟ ਵੱਲੋ ਕੋਈ ਠੋਸ ਪ੍ਰਬੰਧ ਕੀਤਾ ਗਿਆ ਹੈ। ਜਥੇਬੰਦੀ ਮੰਗ ਕਰਦੀ ਹੈ ਸੁੱਮਚੇ ਮੁਲਾਜ਼ਮਾਂ ਤੇ ਸਬ-ਸਟੇਸ਼ਨ ਤੇ
ਕੰਮ ਕਰਕੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਉਹਨਾਂ ਦੀ ਸਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਕਿਸੇ ਮੁਲਾਜ਼ਮ ਤੇ ਹਮਲਾ ਹੁੰਦਾ ਹੈ, ਤਾਂ ਉਸ ਸਬੰਧੀ ਬਣਦੀ ਕਨੂੰਨੀ ਕਾਰਵਾਈ ਕਰਵਾਈ ਜਾਵੇ ਤਾਂ ਕਿ ਅੱਗੇ
ਤੋਂ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰ ਗੁਰੇਜ ਕਰਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਈਆ ਸ/ਡ ਦੇ ਜਨਰਲ ਸਕੱਤਰ ਹਰਜੀਤ ਸਿੰਘ ਖੋਜਕੀਪੁਰ, ਪ੍ਰਧਾਨ ਨਰਿੰਦਰ ਸਿੰਘ ਬੁਟਾਰੀ, ਰਣਜੀਤ ਸਿੰਘ, ਗੁਰਨੇਕ ਸਿੰਘ , ਹਰਜਿੰਦਰ ਸਿੰਘ ਪ੍ਰਧਾਨ ਬਾਬਾ ਬਕਾਲਾ, ਗੁਰਵੰਤ ਸਿੰਘ , ਮਨਜੀਤ ਸਿੰਘ ੍ਹਧੰ, ਰਾਮ ਲਾਲ, ਜੰਗ ਸਿੰਘ ਪ੍ਰਧਾਨ ਬਿਆਸ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਸ਼ਸ਼ਅ, ਬਲਜੀਤ ਸਿੰਘ ਸਕੱਤਰ ਬਿਆਸ, ਇੰਦਰਪਾਲ ਸਿੰਘ ਆਦਿ ਹੋਰ ਆਗੂ ਸ਼ਾਮਿਲ ਸਨ।