ਜਲਦ ਹੀ ਸ਼ਮਸ਼ਾਨਘਾਟ ਦੇ ਕੰਮ ਕਰਵਾਏ ਜਾਣਗੇ ਸ਼ੁਰੂ : ਸ਼ੈਲੀ ਖੰਨਾ
ਜਲੰਧਰ (ਰਾਵਤ)- ਵਾਰਡ ਨੰਬਰ 17 ਤੋਂ ਕੌਂਸਲਰ ਸ਼ੈਲੀ ਖੰਨਾ ਦੇ ਯਤਨਾਂ ਸਦਕਾ ਵਾਰਡ ਦੇ ਵਿਕਾਸ ਕਾਰਜਾਂ ਲਈ ਹਾਊਸ ਵਿਚ ਰੱਖੇ ਪ੍ਰਸਤਾਵ ਤਹਿਤ ਸ਼ਮਸ਼ਾਨਘਾਟ ਲਈ 24.91 ਲੱਖ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜਲਦ ਹੀ ਸ਼ਮਸ਼ਾਨਘਾਟ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਅੱਜ ਸ਼ੈਲੀ ਖੰਨਾ ਵੱਲੋਂ ਸ਼ਮਸ਼ਾਨਘਾਟ ਦਾ ਦੌਰਾ ਕਰਕੇ ਜਲਦ ਹੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਗ੍ਰਾਂਟ ਦੇ ਪੈਸੇ ਨਾਲ ਸ਼ਮਸ਼ਾਨਘਾਟ ਵਿਚ ਨਵਾਂ ਕੁੰਡ, ਨਵੀਂ ਸ਼ੈੱਡ, ਬੱਚਿਆਂ ਦੇ ਸੰਸਕਾਰ ਵਾਲੀ ਜਗ੍ਹਾ ਦਾ ਵਿਸਥਾਰ, ਬੈਠਣ ਦੇ ਲਈ ਸਾਫ ਸੁਥਰੀ ਸਪੇਸ, ਇੰਟਰਲਾਕਿੰਗ ਟਾਈਲਾਂ ਅਤੇ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਦਾ ਕੰਮ ਕਰਵਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਉਹ ਹਰ ਸਮੇਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਸਹਿਯੋਗ ਅਤੇ ਸਾਥ ਦਿੰਦੇ ਰਹਿਣ ਤਾਂ ਜੋ ਉਹ ਇਸੇ ਤਰ੍ਹਾਂ ਸੇਵਾ ਦੇ ਕੰਮ ਨੂੰ ਨਿਰਵਿਘਨ ਕਰਦੀ ਰਹਿਣ।