ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚੋਰਾ/ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਕਸੂਦਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇੱਕ ਚੋਰੀ ਦੀ ਲ਼ਓਧ ਮਾਰਕਾ ਸੋਨੀ ਬ੍ਰਾਮਦ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਕੰਵਰਜੀਤ ਸਿੰਘ ਬੱਲ ਦੀ ਪੁਲਿਸ ਟੀਮ ਵੱਲੋ ਏ.ਐਸ.ਆਈ. ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਅੱਡਾ ਮੰਡ ਮੋਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨੀਰਜ ਉਰਫ ਮਾਨੀ ਪੁੱਤਰ ਜਸਵਿੰਦਰ ਪਾਲ ਵਾਸੀ ਪਿੰਡ ਵਰਿਆਣਾ ਜਿਲ੍ਹਾ ਜਲੰਧਰ, ਜੋ ਚੋਰੀਸ਼ੁਦਾ ਲ਼ਓਧ ਵੇਚਣ ਲਈ ਅੱਡਾ ਵਰਿਆਣਾ ਖੜਾ ਹੈ।ਜੋ ਪੁਲਿਸ ਪਾਰਟੀ ਨੇ ਦੋਸ਼ੀ ਨੀਰਜ ਉਰਫ ਮਾਨੀ ਨੂੰ ਸਮੇਤ ਚੋਰੀਸ਼ੁਦਾ ਲ਼ਓਧ ਨੂੰ ਕਬਜ਼ਾ ਪੁਲਿਸ ਵਿੱਚ ਲੈ ਕੇ ਮੁਜਰਿਮ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 56 ਮਿਤੀ 17.04.2022 ਜੁਰਮ 379-ਬੀ,34 ਭ:ਦ ਥਾਣਾ ਮਕਸੂਦਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ।