ਅਲਬਰਟਾ – ਅਗਲੇ ਤਿੰਨ ਸਾਲਾਂ ਵਿੱਚ ਬਜਟ 2022 ਦੀ ਪੂੰਜੀ ਯੋਜਨਾ ਅਨੁਸਾਰ ਟੈਕਸ ਭਰਨ ਵਾਲਾ ਭਵਿੱਖ ਨਿਰਮਾਣ ਲਈ 20.2 ਬਿਲੀਅਨ ਡਾਲਰ ਖਰਚ ਕਰਨਗੇ।
ਇਹ ਪ੍ਰੋਜੈਕਟ ਅਲਬਰਟਾ ਦੀ ਰਿਕਵਰੀ ਯੋਜਨਾ ਦੇ ਹਿੱਸੇ ਵਜੋਂ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਦਾ ਵਾਧਾ ਕਰਨਗੇ ਅਤੇ ਸੂਬੇ ਦੇ ਹਰ ਕੋਨੇ ਵਿੱਚ ਸਕੂਲ ਬਣਾਉਣਗੇ।
ਇਹ ਨਿਵੇਸ਼ ਅਲਬਰਟਾਵਾਸੀਆਂ ਨੂੰ ਕੰਮ ਦੇ ਰਿਹਾ ਹੈ ਅਤੇ ਅਗਲੇ ਤਿੰਨ ਸਾਲਾਂ ਵਿੱਚ ਇਸ ਤੋਂ ਹਰ ਸਾਲ 31,000 ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦੇਣ ਦੀ ਉਮੀਦ ਹੈ। ਯੋਜਨਾਬੰਦੀ, ਡਿਜ਼ਾਈਨ, ਟੈਂਡਰ ਜਾਂ ਨਿਰਮਾਣ ਵਿੱਚ 66 ਸਕੂਲਾਂ ਅਤੇ 24 ਸਿਹਤ ਪ੍ਰੋਜੈਕਟਾਂ ਨਾਲ ਅਲਬਰਟਾ ਪੂੰਜੀ ਯੋਜਨਾ ਅਲਬਰਟਾਵਾਸੀਆਂ ਲਈ ਲੁੜੀਂਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨਿਰਮਾਣ ਕਰ ਰਹੀ ਹੈ।
2022 ਦੀ ਪੂੰਜੀ ਯੋਜਨਾ ਵਿੱਚ ਨਗਰ ਪਾਲਿਕਾਵਾਂ ਨੂੰ ਉਹਨਾਂ ਦੇ ਬੁਨਿਆਦੀ ਢਾਂਚੇ, ਸੂਬਾਈ ਸੜਕਾਂ ਅਤੇ ਪੁਲਾਂ ਦੇ ਨਾਲ-ਨਾਲ ਮੌਜੂਦਾ ਸੰਪਤੀਆਂ ਦੀ ਸੰਭਾਲ ਲਈ ਪੂੰਜੀ ਸੰਭਾਲ ਅਤੇ ਨਵੀਨੀਕਰਨ ਲਈ ਗ੍ਰਾਂਟਾਂ ਤੇ ਵੀ ਕਾਫ਼ੀ ਖਰਚ ਸ਼ਾਮਲ ਹੈ।
“ਅਲਬਰਟਾ ਸਰਕਾਰ ਅਲਬਰਟਾ ਦੀ ਰਿਕਵਰੀ ਪਲੈਨ ਦੇ ਹਿੱਸੇ ਵਜੋਂ ਸਾਡੇ ਸੂਬੇ ਨੂੰ ਅੱਗੇ ਵਧਾਉਣ ਲਈ ਇਤਿਹਾਸਕ ਨਿਵੇਸ਼ ਕਰ ਰਹੀ ਹੈ। ਇਸਦਾ ਮਤਲਬ ਹੈ ਕਿ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਦਾ ਵਿਸਤਾਰ ਕਰਨਾ ਅਤੇ ਨਿਜੀ ਸੈਕਟਰ ਵਿੱਚ ਨਿਵੇਸ਼ਾਂ ਨੂੰ ਖਿੱਚਣਾ ਅਤੇ ਅਲਬਰਟਾ ਦੇ ਦੇਸ਼ ਵਿੱਚੋਂ ਮੋਹਰੀ ਆਰਥਿਕ ਵਿਕਾਸ ਅਤੇ ਨੌਕਰੀਆਂ ਬਨਾਉਣ ਵਿੱਚ ਸਹਾਇਤਾ ਲਈ ਸੂਬੇ ਦੇ ਹਰ ਕੋਨੇ ਵਿੱਚ ਪਹਿਲ ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ। ਅਸੀਂ ਇਹ ਇਤਿਹਾਸਕ ਨਿਵੇਸ਼ ਕਰਨ ਯੋਗ ਹਾਂ ਕਿਉਂਕਿ ਅਸੀਂ ਖਰਚੇ ਤੇ ਕੰਟਰੋਲ ਅਤੇ ਬਜਟ ਨੂੰ ਸੰਤੁਲਿਤ ਕਰਨ ਲਈ ਸਖ਼ਤ ਵਿਕਲਪ ਬਣਾਏ ਹਨ ਅਤੇ ਹੁਣ ਅਲਬਰਟਾ ਦੀ ਰਿਕਵਰੀ ਯੋਜਨਾ ਇਹ ਯਕੀਨੀ ਬਣਾਉਣ ਵਿੱਚ ਸਾਡੀ ਮਦਦ ਕਰ ਰਹੀ ਹੈ ਕਿ ਅਲਬਰਟਾ ਰਹਿਣ, ਕੰਮ ਕਰਨ ਅਤੇ ਪਰਿਵਾਰਿਕ ਵਿਕਾਸ ਲਈ ਸਭ ਤੋਂ ਵਧੀਆ ਥਾਂ ਬਣਿਆ ਰਹੇ।”
– ਜੇਸਨ ਕੇਨੀ, ਪ੍ਰੀਮੀਅਰ
“ਬਹੁਤ ਲੁੜੀਂਦੇ ਜਨਤਕ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਆਧੁਨਿਕੀਕਰਨ ਵਿੱਚ ਨਿਵੇਸ਼ ਹਜ਼ਾਰਾਂ ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਪੈਦਾ ਕਰਕੇ, ਸਾਡੇ ਭਾਈਚਾਰਿਆਂ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਕੇ ਅਲਬਰਟਾਵਾਸੀਆਂ ਦੀ ਮਦਦ ਸਮੇਤ ਅਲਬਰਟਾ ਦੇ ਆਰਥਿਕ ਸੁਧਾਰ(ਰਿਕਵਰੀ) ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ।”
– ਪ੍ਰਸਾਦ ਪਾਂਡਾ, ਬੁਨਿਆਦੀ ਢਾਂਚਾ ਮੰਤਰੀ
ਮੁੱਖ ਨਿਵੇਸ਼
ਬਜਟ 2022 ਪੂੰਜੀ ਯੋਜਨਾ ਵਿੱਚ ਸ਼ਾਮਲ ਹਨ:
● ਮਿਉਂਸਪਲ ਬੁਨਿਆਦੀ ਢਾਂਚੇ ਲਈ $5.8 ਬਿਲੀਅਨ;
● ਪੂੰਜੀ ਸੰਭਾਲ ਅਤੇ ਨਵਿਆਉਣ ਲਈ $3.2 ਬਿਲੀਅਨ;
● ਸਿਹਤ ਸਹੂਲਤਾਂ ਲਈ $2.2 ਬਿਲੀਅਨ;
● ਸੜਕਾਂ ਅਤੇ ਪੁਲਾਂ ਲਈ $1.8 ਬਿਲੀਅਨ;
● ਸਕੂਲਾਂ ਲਈ $1.5 ਬਿਲੀਅਨ;
● ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ $1.3 ਬਿਲੀਅਨ;
● ਜਨਤਕ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਲਈ $0.8 ਬਿਲੀਅਨ:
● ਹੋਰ ਪੂੰਜੀ ਯੋਜਨਾਵਾਂ ਲਈ $1.7 ਬਿਲੀਅਨ; ਅਤੇ
● ਐਸਯੂਸੀਐਚ(ਸਕੂਲ, ਯੂਨੀਵਰਸਿਟੀਆਂ, ਕਾਲਜ ਅਤੇ ਹਸਪਤਾਲ) ਸੈਕਟਰ ਵਿੱਚ $1.9 ਬਿਲੀਅਨ ਸਵੈ-ਵਿੱਤੀ ਪੂੰਜੀ ਖਰਚ
ਸਰੋਤ: ਖਜਾਨਾ ਬੋਰਡ ਅਤੇ ਫਾਇਨੈਂਸ
ਸਬੰਧਿਤ ਜਾਣਕਾਰੀ
● Budget 2022(ਬਜਟ 2022)
● Capital Plan(ਪੂੰਜੀ ਯੋਜਨਾ)
ਮੀਡੀਆ ਪੁੱਛਗਿੱਛ
Justin Brattinga(ਜਸਟਿਨ ਬਰਟਿੰਗਾ)
780-203-0177
ਪ੍ਰੈਸ ਸੈਕਟਰੀ, ਪ੍ਰੀਮੀਅਰ ਦਫਤਰ