ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿੱਖੇਂ ਸਲਾਨਾ ਇਨਾਮ ਵੰਡ ਸਮਾਰੌਹ  ਕਰਵਾਇਆ 

 ਭੁਲੱਥ, (ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਅਜ ਦੀ ਸੁਰੂਆਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਅਰੰਭ ਕੀਤੀ।ਪਾਠ ਦੇ ਭੋਗ ਤੋ ਬਾਅਦ ਬੱਚਿਆ ਨੇ ਅਲੱਗ- ਅਲੱਗ ਪ੍ਰੋਗਰਾਮ ਪੇਸ਼ ਕਰਕੇ ਸਭਨਾਂ ਦਾ ਦਿਲ ਜਿੱਤਿਆ। ਬੱਚਿਆ ਦੁਆਰਾ ਬਹੁਤ ਸੋਹਣੇ ਸੰਦੇਸ਼ ਦਿੰਦੀਆਂ ਕੋਰਿਓਗ੍ਰਾਫੀ ਪੇਸ਼ ਕੀਤੀਆ । ਇਸ ਮੌਕੇ ਸ:ਜਰਨੈਲ ਸਿੰਘ ਘੁੰਮਣ ਐਕਸ ਈ.ਐਨ.ਪੀ.ਡਲਲਿਊ.ਡੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਚ’ ਸ: ਘੁੰਮਣ ਨੇ ਕਿਹਾ ਕਿ ਹਰੇਕ ਅਧਿਆਪਕ ਨੂੰ ਪਹਿਲਾ ਬੱਚਿਆ ਦੇ ਲੈਵਲ ਨੂੰ ਸਮਝਣਾ ਬਹੁਤ ਜਰੂਰੀ ਹੈ ਤਾ ਹੀ ਬੱਚਿਆ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ।ਇਸ ਦੌਰਾਨ ਸਰਪੰਚ ਮੋਹਨ ਸਿੰਘ ਡਾਲਾ, ਸੁਰਿੰਦਰ  ਸਿੰਘ ਲਾਲੀਆ,ਸ਼੍ਰੀ ਰਜਿੰਦਰ ਕੁਮਾਰ ਸ਼ਰਮਾ,ਸ੍ਰੀ ਸੋਹਨ ਲਾਲ, ਸ੍ਰੀ ਅਸ਼ੋਕ ਕੁਮਾਰ, ਤਲਵਿੰਦਰ ਸਿੰਘ ਨਾਗਪਾਲ, ਹਰਗੋਬਿੰਦ ਸਿੰਘ, ਸ ਜਸਵੰਤ ਸਿੰਘ ਚੀਮਾ,ਕੰਵਲਬੀਰ ਸਿੰਘ ਘੁੰਮਣ ਆਦਿ ਨੇ ਸਾਰੇ ਬੱਚਿਆਂ ਦੇ ਪ੍ਰੋਗਰਾਮ ਗਿੱਧ, ਭੰਗੜਾ ਅਤੇ ਨੰਨੇ ਮੁੰਨੇ ਬੱਚਿਆਂ ਵੱਲੋ ਗਾਏ ਗਏ ਗੀਤਾ ਨੂੰ ਬਹੁਤ ਹੀ ਸਲਾਹਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਬਲਵਿੰਦਰ ਸਿੰਘ ਚੀਮਾਂ ਨੇ ਬੱਚਿਆ ਦੇ ਮਾਪਿਆ ਨੂੰ ਬੱਚਿਆ ਦੇ ਮਾਨਸਿਕ ਵਿਕਾਸ ਵੱਲ ਜੋਰ ਦੇਣ ਲਈ ਕਿਹਾ ।ਉਹਨਾਂ ਕਿਹਾ ਕਿ ਅੱਜ-ਕੱਲ੍ਹ ਦੀਆਂ ਬੁਰਾਈਆਂ ਤੇ ਮਾੜੀਆਂ ਅਲਾਮਤਾਂ ਜਿਵੇਂ ਕਿ ਨਸ਼ਿਆ ਤੋਂ ਬੱਚਿਆ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਬੱਚਿਆ ਦੀ ਹੌਂਸਲਾ ਅਫਜਾਈ ਕੀਤੀ।
Scroll to Top