ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਕਰਵਾਏ 15 ਉਸਾਰੂ ਪ੍ਰੋਗਰਾਮ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨਿਰੰਤਰ ਕਾਰਜਸ਼ੀਲ ਸੰਸਥਾ ਹੈ। ਜਿਸ ਵੱਲੋਂ ਛੇ ਮਾਰਚ, 22 ਨੂੰ ‘ਗੁਰੂ ਨਾਨਕ ਬਾਣੀ ਵਿੱਚ ਮਨੁੱਖੀ ਮਨ ਦਾ ਵਿਸ਼ਲੇਸ਼ਣ’ ਸਿਰਲੇਖ ਅਧੀਨ ਦੂਜਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਡਾ. ਰਾਮ ਮੂਰਤੀ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸੇ ਤਰਾਂ ਅੱਠ ਮਾਰਚ, 22 ਨੂੰ ‘ਮਹਿਲਾ ਦਿਵਸ ਮਨਾਉਣ ਦੀ ਲੋੜ ਕਿਉਂ ਪਈ ?’ ਪ੍ਰੋਗਰਾਮ ਵਿੱਚ ਪ੍ਰਿੰ . ਪ੍ਰੋਮਿਲਾ ਅਰੋੜਾ ਮੁੱਖ ਵਕਤਾ ਵਜੋਂ ਅਤੇ ਰਾਜੂ ਸੋਨੀ ਹੁਰਾਂ ਮੰਚ ਸੰਚਾਲਕ ਵਜੋਂ ਸ਼ਾਮਲ ਹੋਏ। ਉਪਰੰਤ 08 ਮਾਰਚ, 22 ਨੂੰ ਦੂਜਾ ਪ੍ਰੋਗਰਾਮ ‘ਵਿਗਿਆਨ ਦੇ ਖੇਤਰ ਵਿੱਚ ਔਰਤਾਂ ਦਾ ਯੋਗਦਾਨ’ ਵਿੱਚ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਵਿਸ਼ਾ ਮਾਹਰ ਵਜੋਂ ਸ਼ਾਮਲ ਹੋਏ। ਦਸ ਮਾਰਚ, 22 ਨੂੰ ‘ਬੈਂਕਾਂ ਦਾ ਮਹੱਤਵ ਅਤੇ ਸੁਵਿਧਾਵਾਂ’ ਵਿਸ਼ੇ ’ਤੇ ਡਾ. ਕਮਲਜੀਤ ਸਿੰਘ ਹੁਰਾਂ ਵਿਚਾਰ ਸਾਂਝੇ ਕੀਤੇ ਅਤੇ ਇਸੇ ਦਿਨ ‘ਵਹਿਮ ਭਰਮ ਅਤੇ ਉਨਾਂ ਦੇ ਵਿਗਿਆਨਕ ਹੱਲ’ ਪ੍ਰੋਗਰਾਮ ਵਿਚ ਤਰਕਸ਼ੀਲ ਸੁਰਜੀਤ ਟਿੱਬਾ ਹੁਰਾਂ ਸ਼ਿਰਕਤ ਕੀਤੀ। ਫਿਰ,10 ਮਾਰਚ, 22 ਨੂੰ ਕਹਾਣੀਕਾਰ ਪਰਦੀਪ ਮਹਿਤਾ ਹੁਰਾਂ ‘ਤਿੰਨ ਨਿੱਕੀਆਂ ਕਹਾਣੀਆਂ’ ਵਿੱਚ ਆਪਣੀਆਂ ਕਹਾਣੀਆਂ ਸੁਣਾਈਆਂ। ਇਸੇ ਦਿਨ ‘ਚੋਣਾਂ ਦੇ ਨਤੀਜੇ ਅਤੇ ਸਾਡਾ ਭਵਿੱਖ’ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਵਿਸ਼ਾ ਮਾਹਰ ਵਜੋਂ ਜੁੜੇ। ਉਪਰੰਤ 11 ਮਾਰਚ ਨੂੰ ‘ਆਰ. ਟੀ. ਆਈ. ਸੂਚਨਾ ਦਾ ਅਧਿਕਾਰ’ ਪ੍ਰੋਗਰਾਮ ਵਿੱਚ ਹਰਮਿੰਦਰ ਸਿੰਘ ਹੁਰਾਂ ਆਪਣੇ ਵਿਚਾਰ ਪੇਸ਼ ਕੀਤੇ। 12 ਮਾਰਚ ਨੂੰ ‘ਕਾਵਿ-ਕਰੂੰਬਲਾਂ’ ਵਿਸ਼ੇ ਅਧੀਨ ਹੋਏ ਕਵੀ ਦਰਬਾਰ ਵਿੱਚ ਕਿਰਨਜੀਤ ਕੌਰ, ਸੁਖਵੀਰ ਸਿੱਧੂ, ਇੰਦਰ ਦਿਓਲ, ਹਰਪ੍ਰੀਤ ਕੌਰ, ਪ੍ਰੀਤ ਲੱਧੜ ਅਤੇ ਮੀਤ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ।  ਇਸੇ ਹੀ ਦਿਨ ‘ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ’ ਪ੍ਰੋਗਰਾਮ ਵਿੱਚ ਪ੍ਰੋ. ਬਲਵਿੰਦਰ ਸਿੰਘ ਹੁਰਾਂ ਬਾਖ਼ੂਬੀ ਆਪਣੀ ਗੱਲ ਕਹੀ।

          13 ਮਾਰਚ, 22 ਨੂੰ ‘ਮਿੱਠੜੇ ਬੋਲ, ਸੁਰੀਲੇ ਗੀਤ’ ਪ੍ਰੋਗਰਾਮ ਵਿੱਚ ਕੁਲਵੰਤ ਸੈਦੋਕੇ ਹੁਰਾਂ ਆਪਣੀਆਂ ਰਚਨਾਵਾਂ ਨਾਲ ਚਾਰ ਚੰਨ ਲਾਏ। ਇਸੇ ਦਿਨ ‘ਗੁਰੂ ਹਰਿਕਿਰਸ਼ਨ ਸਾਹਿਬ: ਜੀਵਨ ਤੇ ਸਿੱਖਿਆ’ ਸਮਾਗਮ ਵਿਚ ਭਾਈ ਸੁਖਜੀਤ ਸਿੰਘ ਕਪੂਰਥਲਾ ਅਤੇ ਪ੍ਰੋ. ਦਲਬੀਰ ਸਿੰਘ ਰਿਆੜ ਹੁਰਾਂ ਵਿਚਾਰ ਚਰਚਾ ਕੀਤੀ।. 14 ਮਾਰਚ ਨੂੰ ‘ਨਵੇਂ ਰੰਗ’ ਪ੍ਰੋਗਰਾਮ ’ਚ ਹਰਪ੍ਰੀਤ ਕੌਰ, ਰਾਜਵੀਰ ਕੌਰ ਅਤੇ ਕੁਲਵੀਰ ਕੌਰ ਹੁਰਾਂ ਕਵਿਤਾ ਪਾਠ ਕੀਤਾ। ਇਸ ਉਪੰਰਤ 14 ਵਾਂ ਤੇ 15ਵਾਂ ਪ੍ਰੋਗਰਾਮ ਕ੍ਰਮਵਾਰ ‘ਨਵੀਂਆਂ ਕਲਮਾਂ’ ਅਤੇ ‘ਵਿਦਿਆਰਥੀ, ਪੇਪਰ ਅਤੇ ਸਟ੍ਰੈਸ’ ਵਿਸ਼ਿਆਂ ’ਤੇ 15 ਮਾਰਚ, 22 ਨੂੰ ਕਰਵਾਏ ਗਏ। ਜਿਨਾਂ ਵਿਚ ਕ੍ਰਮਵਾਰ ਇੰਦਰ ਦਿਓਲ, ਰਮਨਦੀਪ ਕੌਰ ਮੱਟੂ, ਜਸਪ੍ਰੀਤ ਕੌਰ, ਪ੍ਰੀਤ ਬੈਂਸ ਅਤੇ ਹਰਸ਼ ਰਾਏ, ਇਸੇ ਤਰਾਂ ਮਾਸਟਰ ਮਨਪ੍ਰੀਤ ਸਿੰਘ ਅਤੇ ਮੈਡਮ ਮਨਦੀਪ ਕੌਰ ਹੁਰਾਂ ਸ਼ਿਰਕਤ ਕੀਤੀ। ਇਹ ਸਾਰੇ ਪ੍ਰੋਗਰਾਮ ਐੱਲ.ਡੀ. ਡੀ. ਟੀ.ਵੀ. ’ਤੇ ਲਾਇਵ ਟੈਲੀਕਾਸਟ ਹੋਏ।

Scroll to Top
Latest news
जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की... एनसीसी कैडेटों द्वारा स्वंतन्त्रता संग्राम के सेनानियों के योगदान पर परिचर्चा बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त*