ਪੀ ਐਸ ਐਫ ਗੁਣਗਾਵਾਂ ਰੀਕਾਡਜ ਪੇਸ਼ ਕਰਦੇ ਹਨ ਤੂੰਬੀ ਦੇ ਬਾਦਸ਼ਾਹ ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਮੌਕੇ ’ਤੇ ਫਰੀਦਕੋਟ ਵਿਖੇ ਪ੍ਰੋਗਰਾਮ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਤੂੰਬੀ ਤੇ ਦੁਗਾਣਿਆਂ ਦੇ ਬਾਦਸ਼ਾਹ ਬਾਬਾ ਬੋਹੜ ਉਸਤਾਦ ਸਵ: ਕਰਤਾਰ ਸਿੰਘ ਰਮਲਾ ਜੀ ਦੀ ਦੂਸਰੀ ਬਰਸੀ 18-3-2022 ਦੇ ਅਵਸਰ ’ਤੇ ਉਨਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਫਰੀਦਕੋਟ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਬੋਲਦਿਆਂ ਨਿਰਮਾਤਾ ਨਿਰਦੇਸ਼ਕ ਸ: ਜਸਵਿੰਦਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸਵ: ਸ਼੍ਰੀ ਕਰਤਾਰ ਸਿੰਘ ਰਮਲਾ ਜੀ ਬਹੁਤ ਉਘੇ ਗਾਇਕ ਸਨ। ਉਹਨਾਂ ਦੇ ਸ਼ਗਿਰਦ ਪਰਗਟ ਭੁੱਲਰ ਨੇ ਉਹਨਾਂ ਦੇ ਸੁਪਰ ਹਿੱਟ ਗੀਤਾਂ ਵਿੱਚੋਂ ਉਹਨਾਂ ਦੀਆਂ ਸਾਥਣ ਕਲਾਕਾਰਾਂ ਨਾਲ ਗਾ ਕੇ ਉਹਨਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੀਆਂ ਮਿੱਠੀਆਂ ਤੇ ਅਭੁੱਲ ਯਾਦਾਂ ਨੂੰ ਤਾਜ਼ਾ ਕੀਤਾ। ਵੀਡੀਉ ਡਾਇਰੈਕਟਰ ਸ: ਹਰਪਰੀਤ ਸਿੰਘ ਵਾਲੀਆ ਜੀ ਨੇ ਇਸ ਸਾਰੇ ਪਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਇਰੈਕਟ ਕੀਤਾ। ਇਸ ਪ੍ਰੋਜੈਕਟ ਵਿਚ ਵੱਡਾ ਸਹਿਯੋਗ ਸ: ਚੰਦ ਸਿੰਘ ਧਾਲੀਵਾਲ ਤੇ ਉਘੇ ਗੀਤਕਾਰ ਸ: ਸੁਰਿੰਦਰ ਸਿੰਘ ਸ਼ੇਰ ਗਿੱਲ (ਯੂ. ਐਸ. ਏ.) ਵਾਲਿਆਂ ਨੇ ਦਿੱਤਾ।  ਉਸਤਾਦ ਸ਼੍ਰੀ ਕਰਤਾਰ ਸਿੰਘ ਰਮਲਾ ਜੀ ਦੇ ਆਖਰੀ ਸਮੇਂ ਵਿੱਚ ਜਿਨਾਂ ਨੇ ਸੇਵਾ ਕੀਤੀ ਤੇ ਆਪਣਾ ਪੂਰਾ ਸਾਥ ਦਿੱਤਾ ਉਹਨਾਂ ਵਿਚੋਂ ਉਨਾਂ ਦੀ ਸ਼ਗਿਰਦ ਨਵਜੋਤ ਰਾਣੀ ਦਾ ਕਹਿਣਾ ਹੈ ਕਿ ਮੇਰੇ ਤੋਂ ਪਹਿਲਾਂ ਉਸਤਾਦ ਸ੍ਰੀ ਕਰਤਾਰ ਸਿੰਘ ਰਮਲਾ ਜੀ ਦੇ ਸ਼ਗਿਰਦ ਪਰਗਟ ਭੁੱਲਰ ਸਨ। ਉਹਨਾਂ ਦੇ ਹੋਣਹਾਰ ਅਨੇਕਾਂ ਸ਼ਗਿਰਦਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸ਼ਗਿਰਦ ਹੈ। ਚਾਹੇ ਮੈਂ ਉਹਨਾਂ ਦੀ ਉਮਰ ਵਿੱਚੋਂ ਵੱਡੀ ਹਾਂ ਪਰ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਮੇਰਾ ਗੁਰਭਾਈ, ਮੇਰਾ ਛੋਟਾ ਵੀਰ ਗਾਇਕੀ ਦੇ ਖੇਤਰ ਵਿੱਚ ਵੱਡਾ ਹੈ, ਜਿਹੜਾ ਕਿ ਉਸਤਾਦ ਸ਼੍ਰੀ ਕਰਤਾਰ ਰਮਲਾ ਜੀ ਦੀ ਤੂੰਬੀ ਅਤੇ ਉਹਨਾਂ ਦੀ ਗਾਇਕੀ ਨੂੰ ਆਪਣੇ ਗਲੇ ਵਿੱਚ ਗ੍ਰਹਿ ਕਰ ਚੁੱਕਾ ਹੈ। ਇਸ ਇੰਟਰਵਿਊ ਦੇ ਵਿੱਚ ਪਰਗਟ ਭੁੱਲਰ, ਨਵਜੋਤ ਰਾਣੀ, ਕੁਲਦੀਪ ਕੌਰ, ਮਨਜੀਤ ਕੌਰ ਮਾਨ, ਸੁੱਖਵੰਤ ਕੌਰ ਸੁੱਖੀ ਤੇ ਬਲਜੀਤ ਕਮਲ ਨੇ ਹਾਜ਼ਰੀ ਲਗਵਾਈ। ਪਰਗਟ ਭੁੱਲਰ ਜੀ ਦੇ ਗੱਲਾਂ ਅਤੇ ਗੀਤਾਂ ਨੂੰ ਗੁਣਗਾਵਾਂ ਯੂ-ਟਿਊਬ ਚੈਨਲ ਫਿਦਾ ਚੈਨਲ 331 ਤੇ ਵੇਖਿਆ ਜਾ ਸਕਦਾ ਹੈ।

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश