ਮਾਪਿਆਂ ‘ਚ ਛਲਕ ਰਹੀ ਹੈ ‘ਖੁਸ਼ੀ ਦੀ ਲਹਿਰ
ਬਰੇਟਾ (ਰੀਤਵਾਲ) ਰ¨ਸ ਵੱਲੋਂ ਹਮਲਾ ਕਰਨ ਤੋਂ ਬਾਅਦ ਯ¨ਕਰੇਨ ਵਿਚ ਫਸੇ ਹਜ਼ਾਰਾਂ ਭਾਰਤੀਆਂ ‘ਚੋਂ ਬਰੇਟਾ ਦਾ ਪਿਊਸ਼ ਕੁਮਾਰ ਨਾਂ ਦਾ ਨੌਜਵਾਨ ਖਾਰਕੀਵ ਤੋਂ ਸਹੀ ਸਲਾਮਤ ਸ਼ਨੀਵਾਰ ਦੀ ਸ਼ਾਮ ਆਪਣੇ ਘਰ ਪਰਤਿਆ ਤਾਂ ਪ¨ਰਾ ਪਰਿਵਾਰ ਖੁਸ਼ੀ ‘ਚ ਦਿਖਾਈ ਦੇ ਰਿਹਾ ਸੀ । ਸਥਾਨਕ ਘਰ ਪੁੱਜੇ ਪਿਊਸ਼ ਕੁਮਾਰ ਦਾ ਜਿਥੇ ਪਰਿਵਾਰ ਵਾਲਿਆਂ ਨੇ ਨਿੱਘਾ ਸਵਾਗਤ ਕੀਤਾ। ਉਥੇ ਹੀ ਮੁਹੱਲਾ ਵਾਸੀਆਂ ਨੇ ਵੀ ਉਸ ਨੂੰ ਜੀ ਆਇਆ ਕਿਹਾ ਅਤੇ ਉਸ ਦੀ ਸੁਰੱਖਿਅਤ ਘਰ ਵਾਪਸੀ ‘ਤੇ ਵਾਹਿਗੁਰ¨ ਦਾ ਸ਼ੁਕਰਾਨਾ ਕੀਤਾ । ਦੱਸਣਾ ਬਣਦਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਦੇ ਦੋ ਦਰਜਨ ਦੇ ਕਰੀਬ ਵਿਦਿਆਰਥੀ ਯੂਕਰੇਨ ‘ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸਨ । ਜਿਸ ‘ਚ ਪਿਊਸ਼ ਕੁਮਾਰ ਸਮੇਤ ਬਰੇਟਾ ਸ਼ਹਿਰ ਦੇ ਦੋ ਹੋਰ ਨੌਜਵਾਨ ਨਿਤਿਨ ਕੁਮਾਰ ਅਤੇ ਮਨਜਿੰਦਰ ਸਿੰਘ ਯੂਕਰੇਨ ‘ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਹੋਏ ਸਨ । ਜੋ ਬੀਤੀ 21 ਅਤੇ 22 ਫਰਵਰੀ ਨੂੰ ਸਹੀ ਸਲਾਮਤ ਆਪਣੇ ਘਰ ਬਰੇਟਾ ‘ਚ ਪੁੱਜ ਚੁੱਕੇ ਸਨ । ਇਸ ਸਬੰਧੀ ਨੌਜਵਾਨ ਪਿਊਸ਼ ਕੁਮਾਰ ਨੇ ਦੱਸਿਆ ਕਿ ਉਹ ਟਰੇਨ ਰਾਹੀਂ ਪੋਲੈਂਡ ਪੁੱਜਾ ਸੀ , ਜਿਥੇ ਭਾਰਤ ਸਰਕਾਰ ਵੱਲੋਂ ਭੇਜੇ ਗਏ ਹਵਾਈ ਜਹਾਜ਼ ਰਾਹੀਂ ਉਹ ਘਰ ਪਰਤ ਸਕਿਆ ਅਤੇ ਅੱਜ ਆਪਣੇ ਪਰਿਵਾਰ ਵਿਚ ਹੈ। ਉਸ ਨੇ ਦੱਸਿਆ ਕਿ ਜੰਗ ਦੌਰਾਨ ਯ¨ਕਰੇਨ ਦੇ ਹਾਲਾਤ ਬਹੁਤ ਖ਼ਰਾਬ ਹਨ ਪਰ ਟਰੇਨ ਦੇ ਸਫਰ ਵਿਚ ਯ¨ਕਰੇਨ ਦੇ ਨਿਵਾਸੀਆਂ ਨੇ ਭਾਰਤੀ ਵਿਦਿਆਰਥੀਆਂ ਦੀ ਪ¨ਰੀ ਮਦਦ ਕੀਤੀ ਅਤੇ ਭੁੱਖੇ ਵਿਦਿਆਰਥੀਆਂ ਨੂੰ ਉਨਾਂ੍ਹ ਨੇ ਖਾਣਾ ਵੀ ਖਵਾਇਆ। ਉਸ ਨੇ ਦੱਸਿਆ ਕਿ ਉਥੇ ਫਸੇ ਵਿਦਿਆਰਥੀ ਬਹੁਤ ਚਿੰਤਾ ਵਿਚ ਹਨ । ਜਿਨਾਂ੍ਹ ਦੀ ਜਲਦ ਘਰ ਵਾਪਸੀ ਹੋਣੀ ਚਾਹੀਦੀ ਹੈ। ਇਸ ਮੌਕੇ ਪਿਊਸ਼ ਕੁਮਾਰ ਦੇ ਮਾਤਾ ਪਿਤਾ ਭੂਸ਼ਣ ਕੁਮਾਰ ਅਤੇ ਮੋਨਿਕਾ ਰਾਣੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਾਡਾ ਬੱਚਾ ਸਾਡੇ ਕੋਲ ਬਿਲਕੁੱਲ ਠੀਕ ਠਾਕ ਅੱਪੜਦਾ ਦੇਖ ਸਾਡੀ ਜਾਨ ‘ਚ ਜਾਨ ਆ ਗਈ ਹੈ । ਉਨਾਂ੍ਹ ਯੂਕਰੇਨ ‘ਚ ਫਸੇ ਹੋਰ ਬੱਚਿਆਂ ਨੂੰ ਆਪਣੇ ਘਰ ਪਹੁੰਚਾਉਣ ਦੇ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਪਰਿਵਾਰ ਕੋਲ ਪਹੁੰਚਦਾ ਕੀਤਾ ਜਾਵੇ ਤਾਂ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਤਾ ਰਹੀ ਚਿੰਤਾ ਦੂਰ ਹੋ ਸਕੇ ।