ਕੈਨੇਡਾ ਖੇਡ ਕੇ ਵਾਪਿਸ ਪਰਤੇ ਕਬੱਡੀ ਖਿਡਾਰੀ ਕਰਮੀ ਭੁਲਣ ਦਾ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ 

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ   (ਹਰਜਿੰਦਰ ਪਾਲ ਛਾਬੜਾ) –  ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਅਤੇ ਸਵ ਗੁਰਮੇਲ ਸਿੰਘ ਪ੍ਰਧਾਨ ਅੰਤਰ ਰਾਸ਼ਟਰੀ ਕਬੱਡੀ ਕੋਚ ਦੁਆਰਾ ਸਥਾਪਿਤ ਕੀਤੀ ਸ਼ਹੀਦ ਬਚਨ ਸਿੰਘ ਅਕੈਡਮੀ ਲਈ ਪੰਜਾਬ ਦੇ ਕਬੱਡੀ ਟੂਰਨਾਮੈਂਟ ਵਿਚ ਧੁੰਮਾਂ ਪਾਉਣ ਵਾਲੇ ਇਲਾਕ਼ੇ ਦੇ ਨਾਮਵਰ ਕਬੱਡੀ ਖਿਡਾਰੀ ਕਰਮਵੀਰ ਸਿੰਘ ਕਰਮੀ ਭੁਲਣ ਬੀਤੇ ਦਿਨੀਂ ਕੈਨੇਡਾ ਦੀ ਨਾਮਵਰ ਖੇਡ ਕਲੱਬ ਪੰਜ਼ਾਬ ਟਾਈਗਰ ਸਪੋਰਟਸ ਐਬਟਸਫੋਰਡ ਬੀ ਸੀ ਲਈ ਤਿੰਨ ਮਹੀਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪਿੰਡ ਪਰਤਿਆ ਤਾਂ ਸਮੁੱਚੇ ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਉਹ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਦੇ ਯਤਨਾਂ ਸਦਕਾ ਸ੍ਰ ਸੁਖਜੀਤ ਸਿੰਘ ਖਹਿਰਾ ਸੀਤਾ ਤਖਾਣਵੱਧ, ਦੀਪਾ ਫੁੱਲ, ਜਗਦੇਵ ਸਿੰਘ ਰਾਮੂਵਾਲਾ, ਬਿੰਦਰ ਜਗਰਾਓ,ਹਰਦੀਪ ਫੁੱਲ ਦੇ ਸਾਥੀਆਂ ਵਾਲੀ ਖੇਡ ਕਲੱਬ ਪੰਜ਼ਾਬ ਟਾਈਗਰ ਸਪੋਰਟਸ ਕਲੱਬ ਐਬਟਸਫੋਰਡ ਲਈ ਖੇਡਿਆ ਹੈ। ਉਹਨਾਂ ਦੀ ਖੇਡ ਦੀਆਂ ਕਦਰਾਂ ਕੀਮਤਾਂ ਨੂੰ ਇਸ ਕਲੱਬ ਨੇ ਪਛਾਣਿਆ ਹੈ। ਜਿੰਨਾ ਨੇ ਉਸਨੂੰ ਕੈਨੇਡਾ ਖੇਡਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਸਤਪਾਲ ਖਡਿਆਲ ਨੇ ਦੱਸਿਆ ਕਿ ਸਵ ਗੁਰਮੇਲ ਸਿੰਘ ਪ੍ਰਧਾਨ ਦਾ ਸੁਪਨਾ ਸੀ ਕਿ ਉਹਨਾਂ ਦੇ ਖ਼ਿਡਾਰੀ ਵਿਦੇਸ਼ਾ ਵਿਚ ਖੇਡਣ ਜਿਸਨੂੰ ਅਸੀਂ ਪੂਰਾ ਕਰਨ ਲਈ ਯਤਨਸ਼ੀਲ ਹਾਂ। ਉਹਨਾਂ ਕਿਹਾ ਕਿ ਅਸੀਂ ਆਪਣੇ ਮਿੱਤਰ ਸੁਖਜੀਤ ਸਿੰਘ ਖਹਿਰਾ ਸੀਤਾ ਤਖਾਣਵੱਧ ਦੇ ਅਤਿ ਧੰਨਵਾਦੀ ਹਾਂ ਜਿੰਨਾ ਨੇ ਸਾਡੀ ਦਹਾਕਿਆਂ ਦੀ ਦੋਸਤੀ ਦਾ ਮਾਣ ਰੱਖਿਆ ਹੈ। ਇਸ ਮੌਕੇ ਉਹਨਾਂ ਦੇ ਪਿਤਾ ਸ੍ਰੀ ਰੌਸ਼ਨ ਲਾਲ, ਕੋਚ ਰਾਮੇਸ਼ਵਰ ਜੀ, ਕਮਲ ਗਹਿਲਾ, ਸ਼ੇਰਾ ਗਿੱਲ, ਗੁਲਾਬ ਸਿੱਧੂ, ਸੋਹਣ ਗਿੱਲ, ਪ੍ਰਸਿੱਧ ਖਿਡਾਰੀ ਪ੍ਰਵੀਨ ਬੋਪੁਰ, ਹਰਜਿੰਦਰ ਸਿੰਘ ਚੱਠਾ, ਅਵਤਾਰ ਸਲੇਮਗੜ, ਨਿੰਮਾ ਗਾਹਿਲਾ, ਸੋਨੂੰ ਆਦਿ ਤੋਂ ਇਲਾਵਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਦੇ ਪ੍ਰਧਾਨ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ, ਚੈਅਰਮੈਨ ਚਮਕੌਰ ਸਿੰਘ ਘੁਮਾਣ ਯੂ ਕੇ, ਗੁਰਦੇਵ ਸਿੰਘ ਮੌੜ, ਨਵਦੀਪ ਸਿੰਘ ਨੋਨੀ ਕੈਨੇਡਾ,ਕਸਮੀਰ ਸਿੰਘ ਰੋੜੇਵਾਲ, ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ, ਰਾਮ ਸਿੰਘ ਜਨਾਲ਼ ,ਸੁਖਵਿੰਦਰ ਸਿੰਘ ਭਿੰਦਾ, ਭੁਪਿੰਦਰ ਸਿੰਘ ਨਿੱਕਾ, ਫਤਹਿ ਸਿੰਘ ਕੈਨੇਡਾ, ਅਵਤਾਰ ਸਿੰਘ ਤਾਰੀ ਮਾਨ ਸਰਪੰਚ,ਬਲਕਾਰ ਸਿੰਘ ਘੁਮਾਣ, ਡਾ ਮੱਘਰ ਸਿੰਘ ਸਿਹਾਲ, ਅਮਰੀਕ ਸਿੰਘ ਛੰਨਾ, ਬਲਜੀਤ ਸਿੰਘ ਗੋਰਾ ਕੌਹਰੀਆਂ, ਰਿੰਕਾ ਢੰਡੋਲੀ ਕਲਾਂ, ਸੇਵਾ ਸਿੰਘ ਚੱਠਾ, ਸੁਖਪਾਲ ਸਿੰਘ ਗੁੱਜਰਾਂ, ਹਰਦੇਵ ਸਿੰਘ ਗੁੱਜਰਾਂ, ਗੱਗੀ ਗੁੱਜਰਾਂ, ਰਾਣਾ ਸ਼ੇਰਗਿੱਲ, ਰਾਮ ਸਿੰਘ ਮਾਨ, ਝੰਡਾ ਸਿੰਘ ਖੇਤਲਾ, ਪ੍ਰਗਟ ਸਿੰਘ ਨੰਬਰਦਾਰ, ਗੋਲੂ ਟਿਵਾਣਾ, ਹਰਜਿੰਦਰ ਸਿੰਘ ਬਲੌਂਗੀ, ਮਨਜੀਤ ਸਟੂਡੀਓ ਲਹਿਰਾ ਆਦਿ ਨੇ ਵਧਾਈ ਦਿੱਤੀ।

Leave a Comment

Your email address will not be published. Required fields are marked *

Scroll to Top
Latest news
भारत ने कनाडा के 6 राजनयिकों को निष्कासित किया अमेरिका में फेसबुक और इंस्टाग्राम पर रोक दिवाली से पहले दिल्ली में पटाखों पर पूर्ण प्रतिबंध, 1 जनवरी तक लागू रहेगा आदेश महल कलां में पंच प्रत्याशी पर हमला, अस्पताल में भर्ती उधव ठाकरे अस्पताल में भर्ती चीन ने ताइवान के आसपास बड़े पैमाने पर सैन्य अभ्यास किया पंजाब में पंचायत चुनाव: जगराओं में बूथ पर हंगामे के बाद वोटिंग रुकी पंजाब में पंचायत चुनाव: गुरदासपुर में हंगामे के दौरान मतदान केंद्र के बाहर चली गोली ऑस्ट्रेलिया के नए वीजा प्रोग्राम के लिए 40 हजार भारतीयों ने आवेदन किया ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਤੁਰੰਤ ਲਿਫਟਿੰਗ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ