– ਤਿੰਨ ਦਿਨ ਵਿੱਚ ਕੁੱਲ 8874 ਬੱਚਿਆ ਨੂੰ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ।
-ਭੱਠੇ,ਸੱਲਮ,ਝੁਗਿਆ ਤੇ ਫੈਕਟਰੀਆ ਦੇ ਮਜਦੂਰਾਂ ਦੇ ਬੱਚਿਆ ਦਾ ਰੱਖਿਆ ਖਾਸ ਖਿਆਲ।
ਫਤਿਹਗੜ ਸਾਹਿਬ / ਬੱਸੀ ਪਠਾਣਾ – ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗੁਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਸੰਸਥਾ ਅਧੀਨ ਆਉਦੇਂ ਪੇਂਡੂ ਖੇਤਰ ਵਿੱਚ ਤਿੰਨ ਦਿਨ ਵਿਸ਼ੇਸ਼ ਮੁਹਿੰਮ ਚਲਾ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਆ ਡਾ. ਭੁਪਿੰਦਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਕ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ 0 ਤੋਂ 5 ਸਾਲ ਦੇ ਬੱਚਿਆ ਨੂੰ ਪੋਲੀੳ ਰੋਕੂ ਬੰੁਦਾ ਪਿਲਾਇਆ ਜਾਂਦੀਆ ਹਨ।ਉਨ੍ਹਾਂ ਕਿਹਾ ਕਿ ਹਰ ਸਾਲ ਵਿਸ਼ਵ ਸਿਹਤ ਸੰਗਠਨ ਵੱਲੋ ਹਾਈ ਰਿਸਕ ਏਰੀਆ ਜਿਂਵੇ ਕਿ ਭੱਠੇ, ਸੱਲਮ,ਝੁਗਿਆ ,ਉਸਾਰੀ ਅਧੀਨ ਇਮਾਰਤਾ ਅਤੇ ਫੈਕਟਰੀਆ ਵਿੱਚ ਲਗੇ ਮਜਦੂਰਾਂ ਦੇ ਬੱਚਿਆ ਨੂੰ ਹੀ ਕਵਰ ਕਰਨ ਲਈ ਰਾਂੳਡ ਕੀਤਾ ਜਾਂਦਾ ਹੈ ਪਰ ਇਸ ਸਾਲ ਹਾਈ ਰਿਸਕ ਏਰੀਆ ਦੇ ਨਾਲ ਨਾਲ ਪਿੰਡਾ ਵਿੱਚ ਰਹਿ ਰਹੀ ਆਬਾਦੀ ਨੂੰ ਵੀ ਕਵਰ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੂਥ ਲਗਾ 6058 ਬੱਚਿਆ ਨੂੰ ਅਤੇ ਦੂਸਰੇ ਦਿਨ ਘਰ ਘਰ ਜਾ ਕੇ 2224 ਬੱਚਿਆ ਨੂੰ ਪੋਲੀੳ ਰੋਕੂ ਬੂੰਦਾ ਪਿਲਾਇਆ ਗਈਆਂ। ਉਨ੍ਹਾਂ ਦੱਸਿਆ ਕਿ ਨੰਦਪੁਰ ਕਲੋੜ ਅਧੀਨ ਪੈਂਦੇ ਖੇਤਰ ਅਧੀਨ ਕਵਰ ਕੀਤੇ ਜਾਣ ਵਾਲੇ 0 ਤੋਂ 5 ਸਾਲ ਦੇ ਬੱਚਿਆ ਦੀ ਗਿਣਤੀ 8377 ਸੀ ਜਿਸਨੂੰ ਕਿ ਤੀਸਰੇ ਦਿਨ ਘਰ ਘਰ ਜਾ ਕੇ ਟੀਮਾ ਵੱਲੋ ਤੀਸਰੇ ਦਿਨ 592 ਬੱਚਿਆ ਨੂੰ ਪੋਲੀੳ ਰੋਕੂ ਬੰੂਦਾ ਪਿਲਾ ਤਿੰਨ ਦਿਨ ਵਿੱਚ ਕੁੱਲ 8874 ਬੱਚਿਆ ਨੁੰ ਕਵਰ ਕੀਤਾ ਗਿਆ ।