ਬਜ਼ੁਰਗ ਸਿੱਖ ਔਰਤ ਨੂੰ ਬ੍ਰਿਟੇਨ ‘ਚ ਰਹਿਣ ਦੀ ਇਜਾਜ਼ਤ ਦੇਣ ਦੇ ਸਮਰਥਨ ‘ਚ ਆਇਆ ਪੂਰਾ ਸਿੱਖ ਭਾਈਚਾਰਾ

ਬ੍ਰਿਟੇਨ ‘ਚ 14 ਸਾਲਾਂ ਤੋਂ ਰਹਿ ਰਹੀ ਇਕ ਬਜ਼ੁਰਗ ਸਿੱਖ ਔਰਤ ਨੂੰ ਜ਼ਬਰਦਸਤੀ ਦੇਸ਼ ਨਿਕਾਲੇ ਦੇ ਵਿਰੋਧ ‘ਚ ਬ੍ਰਿਟੇਨ ਦਾ ਸਮੁੱਚਾ ਸਿੱਖ ਭਾਈਚਾਰਾ ਇਕਜੁੱਟ ਹੋ ਗਿਆ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ 78 ਸਾਲਾ ਗੁਰਮੀਤ ਕੌਰ 2009 ‘ਚ ਇਕ ਵਿਆਹ ‘ਚ ਸ਼ਾਮਲ ਹੋਣ ਲਈ ਪੰਜਾਬ ਤੋਂ ਇੱਥੇ ਆਈ ਸੀ ਅਤੇ ਉਦੋਂ ਤੋਂ ਸਮੈਥਵਿਕ ਸ਼ਹਿਰ ‘ਚ ਰਹਿ ਰਹੀ ਹੈ। ਪੰਜਾਬ ਵਿਚ ਉਸ ਦਾ ਕੋਈ ਪਰਿਵਾਰ ਨਹੀਂ ਹੈ। ਇਲਾਕੇ ਦੀ ਪ੍ਰਸਿੱਧ ਵਲੰਟੀਅਰ ਗੁਰਮੀਤ ਕੌਰ ਨੂੰ ਸਥਾਨਕ ਤੌਰ ‘ਤੇ ਦਿਆਲੂ ਆਂਟੀ ਵਜੋਂ ਜਾਣਿਆ ਜਾਂਦਾ ਹੈ।

ਦੇਸ਼ ‘ਚ ਰਹਿਣ ਲਈ ਉਨ੍ਹਾਂ ਦੀ ਆਨਲਾਈਨ ਪਟੀਸ਼ਨ ‘ਤੇ 65,000 ਤੋਂ ਜ਼ਿਆਦਾ ਲੋਕਾਂ ਨੇ ਦਸਤਖਤ ਕੀਤੇ ਸਨ, ਜਿਸ ਦੇ ਬਾਵਜੂਦ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਸਾਲ 2020 ‘ਚ ਸ਼ੁਰੂ ਕੀਤੀ ਗਈ ਪਟੀਸ਼ਨ ‘ਵੀ ਆਲ ਆਰ ਗੁਰਮੀਤ ਕੌਰ’ ‘ਚ ਕਿਹਾ ਗਿਆ ਹੈ ਕਿ ਕੌਰ ਸਮੇਥਵਿਕ ਲਈ ਇਕ ਸੰਪਤੀ ਅਤੇ ਦਿਆਲੂ ਆਂਟੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਇੱਥੇ ਰਹੇ। ਸਮੇਥਵਿਕ ਉਨ੍ਹਾਂ ਦਾ ਘਰ ਹੈ! “ਗੁਰਮੀਤ ਬਹੁਤ ਦਿਆਲੂ ਔਰਤ ਹੈ, ਭਾਵੇਂ ਉਸ ਕੋਲ ਕੁਝ ਵੀ ਨਹੀਂ ਹੈ, ਉਹ ਉਦਾਰ ਹੈ। ਉਸ ਦਾ ਜ਼ਿਆਦਾਤਰ ਸਮਾਂ ਸਥਾਨਕ ਗੁਰਦੁਆਰੇ ਵਿੱਚ ਸੇਵਾ ਕਰਨ ਵਿੱਚ ਬੀਤਦਾ ਹੈ।

ਪ੍ਰਚਾਰਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉਸ ਨੂੰ ਯੂ.ਕੇ. ਵਿੱਚ ਰੱਖਣ ਲਈ ਇਸ ਆਧਾਰ ‘ਤੇ ਲੜ ਰਹੇ ਹਨ ਕਿ ਪੰਜਾਬ ਵਿੱਚ ਉਸ ਦੀ ਦੇਖਭਾਲ ਕਰਨ ਲਈ ਉਸਦਾ ਕੋਈ ਦੋਸਤ ਜਾਂ ਪਰਿਵਾਰ ਨਹੀਂ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਇਸ ਦਲੀਲ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਕੌਰ ਅਜੇ ਵੀ ਆਪਣੇ ਜੱਦੀ ਪਿੰਡ ਦੇ ਲੋਕਾਂ ਦੇ ਸੰਪਰਕ ਵਿਚ ਹੈ, ਜਿਸ ਨਾਲ ਉਹ ਭਾਰਤ ਵਿਚ ਮੁੜ ਜੁੜ ਸਕੇਗੀ। ਕੌਰ ਨੇ ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी