ਹਮਾਸ ਦੇ ਅੱਤਵਾਦੀ ਰਾਖਸ਼ਸ ਹਨ, ਅਲਕਾਇਦਾ ਦੇ ਅੱਤਵਾਦੀ ਉਨ੍ਹਾਂ ਦੇ ਸਾਹਮਣੇ ਸੱਜਣਾਂ ਵਾਂਗ ਦਿਖਾਈ ਦਿੰਦੇ ਹਨ: ਬਿਡੇਨ

ਫਿਲਾਡੇਲਫੀਆ  (ਰਾਜ ਗੋਗਨਾ)- ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਭਾਰੀ ਟਕਰਾਅ ‘ਚ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਅਤੇ ਉਸ ਦੇ ਪੱਖ ‘ਚ ਖੜ੍ਹੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕਾ ਦੇ ਰਾਜ ਪੇਨਸਿਲਵੇਨੀਆ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਇੱਕ ਸਮਾਗਮ ਵਿੱਚ ਹਮਾਸ ਸੰਗਠਨ ਨੂੰ ਅਲਕਾਇਦਾ ਤੋਂ ਵੀ ਵੱਧ ਵਹਿਸ਼ੀ, ਅਤੇ ਖ਼ਤਰਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮਾਸ ਦੇ ਸਾਹਮਣੇ ਅਲਕਾਇਦਾ ਬਹੁਤ ਪਵਿੱਤਰ ਨਜ਼ਰ ਆਉਂਦੀ ਹੈ। ਹਮਾਸ ਦੇ ਲੋਕ ਇਨਸਾਨ ਨਹੀਂ ਸਗੋਂ ਰਾਖਸ਼ ਹਨ। ਅਸੀਂ ਇਜ਼ਰਾਈਲ ਦੀ ਸੁਰੱਖਿਆ ਅਤੇ ਜਵਾਬੀ ਉਪਾਵਾਂ ‘ਤੇ ਪੂਰਾ ਧਿਆਨ ਦੇ ਰਹੇ ਹਾਂ। ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿੱਚ ਪੈਦਾ ਹੋਏ ਮਾਨਵੀ ਸੰਕਟ ਵੱਲ ਧਿਆਨ ਦੇਣਾ ਵੀ ਸਾਡੀ ਤਰਜੀਹ ਹੈ।ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ, ਸਾਡੀ ਟੀਮ ਮੱਧ ਪੂਰਬ ‘ਚ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਇਜ਼ਰਾਈਲ ਦੇ ਨਾਲ-ਨਾਲ ਮਿਸਰ, ਜਾਰਡਨ ਅਤੇ ਹੋਰ ਅਰਬ ਦੇਸ਼ਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਜ਼ਿਆਦਾਤਰ ਲੋਕ ਹਮਾਸ ਦਾ ਸਮਰਥਨ ਨਹੀਂ ਕਰਦੇ ਹਨ।ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਅੱਜ ਸਵੇਰੇ ਮੈਂ ਉਨ੍ਹਾਂ ਅਮਰੀਕੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੌਰਾਨ ਬੰਧਕ ਬਣਾਇਆ ਗਿਆ ਸੀ। ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਉਨ੍ਹਾਂ ਦੇ ਰਿਸ਼ਤੇਦਾਰ ਕਿੱਥੇ ਹਨ ਅਤੇ ਉਨ੍ਹਾਂ ਦੀ ਹਾਲਤ ਕੀ ਹੈ। ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਕੀਤਾ ਹੈ। ਹਮਾਸ ਦੁਆਰਾ ਅਗਵਾ ਕੀਤੇ ਗਏ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ 24 ਘੰਟੇ ਕੰਮ ਕਰ ਰਹੀ ਹੈ

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...