ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲਤ ਢੰਗ ਨਾਲ ਆਪਣੇ ਆਪ ਨੂੰ ਅਮੀਰ ਬਣਾਉਣ ਲਈ  ਸਿਸਟਮ ਨੂੰ ਵੱਡਾ ਧੋਖਾ ਦਿੱਤਾ, ਅਤੇ ਆਪਣੀ ਜਾਇਦਾਦ ਨੂੰ ਝੂਠੇ ਢੰਗ ਨਾਲ ਵਧਾਇਆ ਟਰੰਪ ਤੇ ਲੱਗੇ ਮਹਾਦੋਸ਼ ਮੁਕੱਦਮੇ ਬਾਰੇ ਅਟਾਰਨੀ ਜਨਰਲ ਜੇਮਸ ਦਾ ਬਿਆਨ

ਨਿਊਯਾਰਕ   (ਰਾਜ ਗੋਗਨਾ)—ਨਿਊਯਾਰਕ ਸਟੇਟ ਦੀ ਅਟਾਰਨੀ ਜਨਰਲ ਲੈਟੀਆ ਜੇਮਜ਼ ਨੇ ਡੋਨਾਲਡ ਟਰੰਪ ਦੇ ਖਿਲਾਫ ਮੁਕੱਦਮੇ ਦੇ ਪਹਿਲੇ ਦਿਨ ਆਪਣੇ ਆਪ ਨੂੰ ਅਨਿਆਂਪੂਰਨ ਢੰਗ ਨਾਲ ਅਮੀਰ ਬਣਾਉਣ ਅਤੇ ਸਿਸਟਮ ਨੂੰ ਧੋਖਾ ਦੇਣ ਲਈ ਵਿੱਤੀ ਧੋਖਾਧੜ੍ਹੀ ਦੇ ਸਾਲਾਂ ਵਿੱਚ ਸ਼ਾਮਲ ਹੋਣ ਲਈ ਹੇਠ ਲਿਖੇ ਬਿਆਨ ਜਾਰੀ ਕੀਤੇ ਹਨ। ਜਿੰਨਾਂ ਵਿੱਚ ਉਹਨਾਂ “ਸਾਲਾਂ ਤੋਂ, ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਅਮੀਰ ਬਣਾਉਣ ਅਤੇ ਸਿਸਟਮ ਨੂੰ ਵੱਡਾ ਧੋਖਾ ਦੇਣ ਲਈ ਆਪਣੀ ਜਾਇਦਾਦ ਨੂੰ ਝੂਠੇ ਢੰਗ ਨਾਲ ਵਧਾਇਆ ਹੈ।ਉਹਨਾਂ ਕਿਹਾ ਕਿ,  ਅਸੀਂ ਪਿਛਲੇ ਹਫ਼ਤੇ ਆਪਣਾ ਕੇਸ ਜਿੱਤ ਲਿਆ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਉਸ ਦੀ  ਕਥਿੱਤ ਜਾਇਦਾਦ ਲੰਬੇ ਸਮੇਂ ਤੋਂ ਹੈਰਾਨੀਜਨਕ ਧੋਖਾਧੜ੍ਹੀ ਨਾਲ ਬਣੀ ਹੋਈ  ਹੈ। ਅਤੇ ਇਸ ਦੇਸ਼ ਵਿੱਚ, ਇਸ ਕਿਸਮ ਦੀ ਚੱਲ ਰਹੀ ਧੋਖਾਧੜ੍ਹੀ ਦੇ ਨਤੀਜੇ ਹਨ, ਅਤੇ ਅਸੀਂ ਇਸ ਮੁਕੱਦਮੇ ਵਿੱਚ ਧੋਖਾਧੜ੍ਹੀ ਅਤੇ ਗੈਰ-ਕਾਨੂੰਨੀ ਦੀ ਪੂਰੀ ਹੱਦ ਦਿਖਾਉਣ ਦੀ ਉਮੀਦ ਕਰਦੀ  ਹਾਂ। ਉਹਨਾਂ ਕਿਹਾ ਕਿ “ਭਾਵੇਂ ਤੁਸੀਂ ਕਿੰਨੇ ਵੀ ਅਮੀਰ ਜਾਂ ਤਾਕਤਵਰ ਕਿਉਂ ਨਾ ਹੋਵੋ, ਇਸ ਦੇਸ਼ ਵਿੱਚ ਲੋਕਾਂ ਲਈ ਕਾਨੂੰਨ ਦੇ ਕੋਈ ਦੋ ਸੈੱਟ ਨਹੀਂ ਹਨ। ਕਾਨੂੰਨ ਦਾ ਰਾਜ ਵਿੱਚ ਸਾਰਿਆਂ ‘ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ, ਅਤੇ ਇਸ ਨੂੰ ਯਕੀਨੀ ਬਣਾਉਣਾ ਅਤੇ  ਇਨਸਾਫ਼ ਕਰਨਾ ਮੇਰੀ ਜ਼ੁੰਮੇਵਾਰੀ ਹੈ।
>

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी