ਇੰਡੋ -ਅਮੈਰੀਕਨ ਵੈਲਫੇਅਰ ਸੋਸਾਇਟੀ ਵੱਲੋਂ ਭੁਲੱਥ ਹਲਕੇ ਦੇ  ਇਲਾਕੇ ਦੇ ਹੜ੍ਹ ਤੋ ਪ੍ਰਭਾਵਿਤ ਪਿੰਡਾਂ ਚ’ ਵੰਡਿਆਂ ਲੋੜੀਦਾਂ ਸਮਾਨ

ਭੁਲੱਥ (ਅਜੈ ਗੋਗਨਾ )- ਬੀਤੇਂ ਦਿਨ  ਇੰਡੋ-ਅਮੈਰੀਕਨ ਸ਼ੋਸ਼ਲ ਵੈਲਫੇਅਰ ਨਾਂ ਦੀ ਸੋਸਾਇਟੀ ਦੇ ਚੀਫ ਪੈਟਰਨ ਅਸ਼ੋਕ ਕੁਮਾਰ ਸ਼ਰਮਾਂ ਯੂ.ਐਸ.ਏ ਜੋ ਭੁਲੱਥ ਦੇ  ਨਜ਼ਦੀਕ ਪਿੰਡ ਖੱਸਣ ਦੇ ਨਾਲ ਉਹਨਾਂ ਦਾ ਪਿਛੋਕੜ ਹੈ। ਉਹਨਾਂ  ਦੀ ਅਗਵਾਈ ਹੇਠ ਬੀਤੇ ਦਿਨ ਹਲਕਾ ਭੁਲੱਥ ਦੇ ਮੰਡ ਇਲਾਕੇ  ਵਿੱਚ ਪੈਂਦੇ ਪਿੰਡ ਮੰਡ ਤਲਵੰਡੀ ਕੂਕਾ, ਇਬ੍ਰਾਹੀਮਵਾਲ, ਰਾਵਾਂ, ਧੱਕੜਾ, ਨੰਗਲ ਲਬਾਣਾ ਆਦਿ ਪਿੰਡਾਂ ਵਿੱਚ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਲੋੜੀਦੀਆਂ ਤੇ ਆਮ ਵਰਤੋ ਦੇ ਯੋਗ ਸਮਾਨ ਜਿਵੇ ਕਿ ਮੱਛਰਦਾਨੀਆਂ, ਓਡੋਮੋਸ਼, ਪੀਣ ਯੋਗ ਪਾਣੀ ਦੀ ਬੋਤਲਾਂ, ਖਾਣ ਲਈ ਬਿਸਕੁਟ, ਬਰੈਡ ਆਦਿ ਸਮਾਨ ਵੰਡਿਆਂ ਗਿਆ ਅਤੇ ਸਮਾਨ ਵੰਡਣ ਆਏ ਆਗੂਆਂ ਨੇ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਦੀ ਸਾਰ ਲਈ। ਇਸ ਮੋਕੇ ਅਸ਼ੋਕ ਕੁਮਾਰ ਸ਼ਰਮਾਂ ਨੇ ਕਿਹਾ ਕਿ ਸੋਸਾਇਟੀ ਦੇ ਪ੍ਰਧਾਨ ਹਿੰਮਤ ਸਿੰਘ ਮਹਿਮਦਪੁਰ , ਉਪ ਪ੍ਰਧਾਨ ਸੁਰਿੰਦਰ ਸਿੰਘ, ਮੁੱਖ ਸਲਾਹਕਾਰ ਰਘਬੀਰ ਸਿੰਘ ਸੁਭਾਨਪੁਰ, ਚੇਅਰਮੈਨ ਗੁਰਮੀਤ ਸਿੰਘ, ਵਿਪਨ ਕੁਮਾਰ ਸ਼ਰਮਾਂ  ਸਾਬਕਾ  ਸਰਪੰਚ, ਮਾਸਟਰ  ਕੰਵਲਜੀਤ ਮੰਨਣ ਵੱਲੋਂ ਸਮਾਜ ਵਿੱਚ ਲੋਕ ਭਲਾਈ ਤੇ ਮਾਨਵਤਾ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਹਨ। ਜਿਕਰ ਯੋਗ ਕਿ ਸੋਸਾਇਟੀ ਵੱਲੋਂ ਸੂਬਾ ਹਿਮਚਾਲ ਪ੍ਰਦੇਸ਼ ਵਿੱਚ ਵੀ ਸਰਕਾਰ ਨੂੰ 10 ਲੱਖ ਰੁਪਏ ਦੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਕਹਿਣਾ ਹੈ ਆਉਂਦੇ ਦਿਨ੍ਹਾਂ ਵਿੱਚ ਹਲਕਾ ਭੁਲੱਥ ਦੇ ਮੰਡ ਖੇਤਰਾਂ ਵਿੱਚ ਲੋਕਾਂ ਦੀ ਮਦਦ ਲਈ ਹੋਰ ਯਤਨ ਵੀ ਕੀਤੇ ਜਾਣਗੇ। ਇਸ ਮੋਕੇ ਉਨ੍ਹਾਂ ਦੇ ਨਾਲ ਮਾਸਟਰ ਕੰਵਲਜੀਤ ਮੰਨਣ, ਸਰਪੰਚ ਮੋਹਨ ਸਿੰਘ ਪਿੰਡ ਡਾਲਾ, ਸਾਬਕਾ ਸਰਪੰਚ ਬਲਵਿੰਦਰ ਕੁਮਾਰ ਪਿੰਡ  ਬਜਾਜ, ਜੋਗਿੰਦਰਪਾਲ ਅਰੋੜਾ, ਅਸ਼ੋਕ ਕੁਮਾਰ ਬੋਪਾਰਾਏ, ਮਾ. ਸੋਹਣ ਲਾਲ, ਸਰਪੰਚ ਗੁਰਮੇਲ ਸਿੰਘ ਮੁਲਤਾਨੀ,ਬਲਵਿੰਦਰ ਸਿੰਘ ਚੀਮਾਂ, ਸਰਪੰਚ ਪ੍ਰੀਤਮ ਸਿੰਘ ਕੂਕਾ, ਵਿੱਕੀ ਬਹਿਲ, ਸਾਬੀ ਅੱਲੜ, ਗੋਲਡੀ ਪੰਡਿਤ, ਲੱਡੂ, ਸੰਨੀ, ਵਿਕਾਸ ਸ਼ਰਮਾਂ ਆਦਿ ਹਾਜਰ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी