ਚੀਨ ਨੇ ਆਖਿਰਕਾਰ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਮਾਤ ਦੇ ਦਿੱਤੀ ਹੈ। ਹਾਲਾਤ ਵਿਚ ਸੁਧਾਰ ਦੇਖ ਕੇ ਚੀਨ ਨੇ ਸਾਲ 2019 ਦੀ ਸ਼ੁਰੂਆਤ ਵਿਚ ਲਗਾਏ ਪ੍ਰਤੀਬੰਧਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਹੁਣ ਇਥੇ ਆਉਣ ਵਾਲੇ ਯਾਤਰੀਆਂ ਨੂੰ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਪਵੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੀਨ ਨੇ ਆਪਣੀ ਜ਼ੀਰੋ-ਕੋਵਿਡ ਨੀਤੀ ਦਸੰਬਰ ਵਿਚ ਹੀ ਖਤਮ ਕਰ ਦਿੱਤੀ ਸੀ। ਹਾਲਾਂਕਿ ਚੀਨ ਵਿਚ ਆਉਣ ਵਾਲੇ ਲੋਕਾਂ ਲਈ ਸਖਤੀ ਜਾਰੀ ਸੀ।ਇਸ ਤਹਿਤ ਇਥੇ ਆਉਣ ਵਾਲੇ ਲੋਕਾਂ ਨੂੰ ਇਕ ਹਫਤੇ ਲਈ ਕੁਆਰੰਟਾਈਨ ਵਿਚ ਰਹਿਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਅਜਿਹੇ ਹੀ ਪ੍ਰਤੀਬੰਧਾਂ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਹੌਲਾ ਕਰ ਦਿੱਤਾ ਜਿਸ ਨਾਲ ਇਥੇ ਬੇਰੋਜ਼ਗਾਰੀ ਵਧ ਗਈ, ਅਪਰਾਧ ਵਿਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਤੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਫੈਸਲਾ ਲਿਆ ਗਿਆ ਹੈ ਕਿ ਚੀਨ ਆਉਣ ਵਾਲਿਆਂਨੂੰ ਕੋਵਿਡ ਦੀ ਜਾਂਚ ਰਿਪੋਰਟ ਨਹੀਂ ਦਿਖਾਉਣੀ ਹੋਵੇਗੀ।