ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਰਿੰਕੂ ਦਾ ਵੈਰੀਫਾਈਡ ਫੇਸਬੁੱਕ ਪੇਜ ਕਿਸੇ ਹੈਕਰ ਨੇ ਹੈਕ ਕਰ ਲਿਆ ਹੈ। ਸੁਸ਼ੀਲ ਰਿੰਕੂ ਜਲੰਧਰ ਤੋਂ ਲੋਕਸਭਾ ਦੇ ਮੈਂਬਰ ਹਨ। ਆਪਣਾ ਸੋਸ਼ਲ ਮੀਡੀਆ ਪੇਜ ਹੋਣ ਦੀ ਜਾਣਕਾਰੀ ਖੁਦ ਸੁਸ਼ੀਲ ਰਿੰਕੂ ਨੇ ਲਾਈਵ ਹੋ ਕੇ ਦਿੱਤੀ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤਾਂ ਨੇ ਇਹ ਕਰਤੂਤ ਕੀਤੀ ਹੈ ਤੇ ਇਨ੍ਹਾਂ ਨੂੰ ਜਲਦ ਹੀ ਐਕਸਪੋਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆਕਿ ਉਨ੍ਹਾਂ ਦਾ ਫੇਸਬੁੱਕ ਪੇਜ ਅੱਜ ਸ਼ਾਮ ਹੈਕ ਕੀਤਾ ਗਿਆ। ਇਸ ਦਾ ਪਤਾ ਲੱਗੇਦੇ ਹੀ ਉਨ੍ਹਾਂ ਨੇ ਤੁਰੰਤ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ ਹੈ।
ਸੁਸ਼ੀਲ ਮੀਡੀਆ ‘ਤੇ ਲਾਈਵ ਹੋਏ ਰਿੰਕੂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਉੁਨ੍ਹਾਂ ਦੀ ਆਈਡੀ ਦਾ ਇਸਤੇਮਾਲ ਕਰਕੇ ਸੰਦੇਸ਼ ਭੇਜ ਕੇ ਕਿਸੇ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਕਰੇ ਤਾਂਉਸ ਨੂੰ ਕੁਝ ਨਾ ਭੇਜੋ। ਨਾਲ ਹੀ ਇਸ ਦੀ ਸੂਚਨਾ ਤੁਰੰਤ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਆਈਡੀ ਨਾਲ ਗਲਤ ਸੰਦੇਸ਼ ਭੇਜੇ ਤਾਂ ਉਸ ਨੂੰ ਵੀ ਕੋਈ ਗੰਭੀਰਤਾ ਨਾਲ ਨਾ ਲਵੇ।
ਇਹ ਵੀ ਪੜ੍ਹੋ : ਸਮੱਗਰੀ ਦੀ ਦੁਰਵਰਤੋਂ ਲਈ PSPCL ਨੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ: ਮੰਤਰੀ ਹਰਭਜਨ ਸਿੰਘ
ਸਾਂਸਦ ਰਿੰਕੂ ਨੇ ਆਪਣੇ ਨਜ਼ਦੀਕੀ ਲੋਕਾਂ ਜੋ ਕਿ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ, ਨੂੰ ਵੀ ਅਲਰਟ ਕੀਤਾ ਗਿਆ ਕਿਉਹ ਵੀ ਉਨ੍ਹਾਂ ਦਾ ਫੇਸਬੁੱਕ ਪੇਜ ਹੈਕ ਕਰਨ ਵਾਲਿਆਂ ਤੋਂ ਸਾਵਧਾਨ ਰਹੇ। ਸ਼ਰਾਰਤੀ ਤੱਤਾਂ ਦੇ ਕਿਸੇ ਤਰ੍ਹਾਂ ਦੇ ਜਾਲ ਵਿਚ ਨਾ ਫਸੋ।