ਸਰਕਾਰ ਕਿਸਾਨਾਂ ਨੂੰ ਖਰਾਬ ਫਸਲਾਂ ਦੇ ਮੁਆਵਜੇ ਦੇਣ ਚ ਅਸਫਲ ਸ: ਗੁਰਪ੍ਰਤਾਪ ਸਿੰਘ ਵਡਾਲਾ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਵਿੱਚ ਪੰਜਾਬ ਚ ਵੱਖ ਵੱਖ ਥਾਂ ਤੇ ਧਰਨੇ ਲਗਾਏ ਜਾ ਰਹੇ ਹਨ ਜਿਹਨਾਂ ਵਿਚ ਮੁੱਖ ਮੰਗ ਕਿਸਾਨਾਂ ਦੀ ਹੜ੍ਹਾਂ ਕਾਰਣ ਖਰਾਬ ਹੋਈ ਫਸਲਾਂ ਦੇ ਮੁਆਵਜੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਪੂਰਥਲੇ ਅਤੇ ਜਲੰਧਰ ਇਲਾਕੇ ਦੇ ਕਿਸਾਨਾਂ ਦੇ ਲਈ ਹਾਅ ਦਾ ਨਾਅਰਾ ਮਾਰਨ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ 6 ਸਤੰਬਰ ਨੂੰ ਜਲੰਧਰ ਅਤੇ ਕਿਸਾਨਾਂ ਦੇ ਹੱਕ ਚ ਧਰਨਾ ਦੇਣਗੇ ਇਸ ਦੀ ਜਾਣਕਾਰੀ ਦਿੰਦਿਆ ਸ ਗੁਰਪ੍ਰਤਾਪ ਸਿੰਘ ਵਡਾਲਾ ਕੌਰ ਕਮੇਟੀ ਮੈਂਬਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖਰਾਬ ਫਸਲਾਂ ਦੇ ਮੁਆਵਜੇ ਦੇਣ ਚ ਅਸਫਲ ਹੈ ਜੇਕਰ ਦੇ ਵੀ ਰਹੀ ਹੈ ਤੇ ਕੋਝੇ ਮਜਾਕ ਕਰ ਰਹੀ ਹੈ , ਅੱਜ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਇਥੋਂ ਤਕ ਕੇ ਕਿਸਾਨ ਆਪ ਹੀ ਟੁੱਟੇ ਬੰਨਾਂ ਨੂੰ ਆਪ ਬੰਨ੍ਹਣ ਦੇ ਲਈ ਸੰਘਰਸ਼ ਕਰ ਰਹੇ ਹਨ ਥਾਂ ਥਾਂ ਤੇ ਸੰਗਤਾਂ ਆਪ ਮੁਹਾਰੇ ਹੋ ਕੇ ਸੇਵਾ ਕਰ ਰਹੀ ਹੈ ਪਰ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਦੇ ਬਜਾਏ ਕੇਜਰੀਵਾਲ ਦੇ ਨਾਲ ਪੰਜਾਬ ਦੇ ਖਜਾਨੇ ਵਿਚੋਂ ਕਾਂਗਰਸ ਪਾਰਟੀ ਦੇ ਨਾਲ ਆਪਣਾ ਅਤੇ ਦਿੱਲੀ ਵਾਲਿਆਂ ਦੇ ਪ੍ਰਚਾਰ ਦੇ ਵਿਚ ਰੁੱਝੇ ਹੋਏ ਹਨ , ਕਿਸਾਨਾਂ ਦੇ ਹੱਕਾਂ ਦੇ ਲਈ ਸ਼੍ਰੋਮਣੀ ਅਕਾਲੀ ਸਦਾ ਹੀ ਅਵਾਜ ਚੁੱਕਦਾ ਆਇਆ ਅਤੇ ਚੁੱਕਦਾ ਰਹੇਗਾ ਇਹ ਮੀਟਿੰਗ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਚ ਹੋਈ ਜਿਸ ਵਿਚ ਬਲਦੇਵ ਖਹਿਰਾ, ਕੁਲਵੰਤ ਸਿੰਘ ਮੰਨਣ , ਗੁਰਚਰਨ ਸਿੰਘ ਚੰਨੀ , ਸਵਰਨ ਸਿੰਘ ਸੁਲਤਾਨਪੁਰ ਲੋਧੀ , ਬਚਿਤ੍ਰ ਸਿੰਘ ਕੋਹਾੜ , ਅਵਤਾਰ ਸਿੰਘ ਕਲੇਰ, ਅਮਰਬੀਰ ਸਿੰਘ ਢੀਂਡਸਾ ਲਾਲੀ, ਪਰਮਜੀਤ ਸਿੰਘ ਰੇਰੂ , ਅਮਰਜੀਤ ਸਿੰਘ ਕਿਸ਼ਨਪੁਰਾ , ਰਣਜੀਤ ਸਿੰਘ ਕਾਹਲੋਂ , ਸੁਰਜੀਤ ਸਿੰਘ ਨੀਲਾ ਮਹਿਲ , ਜਰਨੈਲ ਸਿੰਘ ਡੋਗਰਾਂਵਾਲ, ਬਰਿੰਦਰ ਸਿੰਘ ਢਪੀਈ, ਹਰਕ੍ਰਿਸ਼ਨ ਸਿੰਘ ਵਾਲੀਆ , ਲਸ਼ਕਰ ਸਿੰਘ , ਇਕਬਾਲ ਢੀਂਡਸਾ , ਤਨਵੀਰ ਸਿੰਘ ਫਿਆਲੀ , ਅੰਮ੍ਰਿਤਬੀਰ ਸਿੰਘ , ਸਰਤੇਜ ਸਿੰਘ ਬਾਸੀ ,ਹਰਬੰਸ ਸਿੰਘ ਮੰਡ , ਜਗਰੂਪ ਸਿੰਘ, ਸੁਰਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਾ , ਕੁਲਦੀਪ ਸਿੰਘ ਬੁੱਲੇ , ਗੁਰਜੰਟ ਸਿੰਘ ਆਲੀ ,ਵਰੁਣ , ਗੁਰਦਿਆਲ ਸਿੰਘ ਨਿੱਝਰ , ਹਰਭਜਨ ਸਿੰਘ ਹੁੰਦਲ , ਪਰਮਿੰਦਰ ਸਿੰਘ ਦਸ਼ਮੇਸ਼ ਨਗਰ , ਆਦਿ।