ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਬਰੂਸ ਲੀ ਦਾ ਰਿਕਾਰਡ ਤੋੜਿਆ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅੱਪ ‘ਚ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਦਰਜ ਕਰਾਇਆ ਹੈ। ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁੰਵਰ ਸੋਸ਼ਲ ਮੀਡੀਆ ਤੇ ਇਕ ਫਿਟਨੈੱਸ influencer ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ।
ਕੁੰਵਰ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤਕ ਲੈ ਕੇ ਜਾਣ ਲਈ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਨੌਜਵਾਨ ਉਸ ਨਾਲ ਜੁੜ ਰਹੇ ਹਨ। ਕੁੰਵਰ ਨੇ ਹੁਣ ਇਕ ਮਿੰਟ ਚ 10 ਕਿੱਲੋ ਤੋਂ ਉਪਰ ਭਾਰ ਚੁੱਕ ਕੇ 86 ਪੁਸ਼-ਅੱਪ ਲਗਾ 83 ਪੁਸ਼-ਅੱਪ ਦਾ ਬਰੂਸ-ਲੀ ਦਾ ਰਿਕਾਰਡ ਤੋੜਕੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ। ਕੁੰਵਰ ਅੰਮ੍ਰਿਤਬੀਰ ਸਿੰਘ ਹੋਰਨਾਂ ਫਿਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ।
ਸਰਹੱਦੀ ਪਿੰਡ ਚ ਰਹਿਣ ਵਾਲੇ ਇਸ ਨੌਜਵਾਨ ਨੇ ਕਰੀਬ ਤਿੰਨ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਪਿੰਡ ਚ ਜਿੰਮ ਨਹੀਂ ਸੀ। ਇਸ ਕਰਕੇ ਕੁੰਵਰ ਅੰਮ੍ਰਿਤਬੀਰ ਨੇ ਸੋਸ਼ਲ ਮੀਡੀਆ ਤੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ਚ ਕਿਵੇਂ ਅਭਿਆਸ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਹੋਲੀ ਹੋਲੀ ਹੱਲ ਕੱਢਿਆ। ਉਸਨੇ ਘਰ ਚ ਹੀ ਦੇਸੀ ਢੰਗ ਨਾਲ ਇਕ ਆਪਣਾ ਜਿੰਮ ਤਿਆਰ ਕੀਤਾ ਅਤੇ ਅੱਜ ਵੀ ਉਹ ਰੋਜ਼ਾਨਾ ਉਸੇ ਹੀ ਤਰ੍ਹਾਂ ਰੋਜ਼ਾਨਾ ਪ੍ਰੈਕਟਿਸ ਕਰਦਾ ਹੈ।