ਰੂਸ ਦੀ ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਨਿੱਜੀ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ 10 ਲੋਕਾਂ ਦੀ ਮੌਤ ਹੋ ਗਈ। ਕਰੈਸ਼ ਹੋਏ ਜਹਾਜ਼ ਵਿੱਚ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਵੀ ਮੌਜੂਦ ਸਨ। ਰੂਸੀ ਹਵਾਬਾਜ਼ੀ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਏਜੰਸੀ ਨੇ ਕਿਹਾ ਕਿ ਵੈਗਨਰ-ਚੀਫ ਪ੍ਰਿਗੋਜਿਨ ਉਸ ਜਹਾਜ਼ ‘ਤੇ ਸਵਾਰ ਸਨ ਜੋ ਕਰੈਸ਼ ਹੋਇਆ ਸੀ, ਅਤੇ ਕਿਹਾ ਕਿ ਹਾਦਸੇ ਵਿਚ ਕੋਈ ਵੀ ਯਾਤਰੀ ਨਹੀਂ ਬਚਿਆ। ਯਾਨੀ ਇਸ ਹਾਦਸੇ ‘ਚ ਵੈਗਨਰ ਮੁਖੀ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਹ ਐਂਬਰ ਜਹਾਜ਼ ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਸੀ। ਪ੍ਰਿਗੋਗਿਨ ਤੋਂ ਇਲਾਵਾ ਨਿੱਜੀ ਫੌਜ ਦੇ ਸਹਿ-ਸੰਸਥਾਪਕ ਅਤੇ ਰੂਸੀ ਵਿਸ਼ੇਸ਼ ਬਲਾਂ ਦੇ ਸਾਬਕਾ ਕਮਾਂਡਰ ਦਮਿਤਰੀ ਉਟਕਿਨ ਵੀ ਜਹਾਜ਼ ਵਿਚ ਸਵਾਰ ਸਨ। ਇਸ ਦੇ ਨਾਲ ਹੀ ਜਹਾਜ਼ ‘ਚ ਵੈਗਨਰ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਹ ਜਹਾਜ਼ ਮਾਸਕੋ ਦੇ ਉੱਤਰ ਵਿੱਚ ਟਾਵਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।