ਚੰਦਰਯਾਨ-3 ਦੇ ਵਿਕਰਮ ਲੈਂਡਰ (LM) ਦੇ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਪ੍ਰਗਿਆਨ ਰੋਵਰ ਲੈਂਡਰ ‘ਵਿਕਰਮ’ ਤੋਂ ਵੱਖ ਹੋ ਗਿਆ ਹੈ। ਇਹ ਭਾਰਤੀ ਪੁਲਾੜ ਏਜੰਸੀ ਇਸਰੋ ਲਈ ਮਿਸ਼ਨ ਦੀ ਇੱਕ ਹੋਰ ਵੱਡੀ ਸਫਲਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਰਮ ਤੋਂ ਵੱਖ ਹੋਣ ਤੋਂ ਬਾਅਦ ਪ੍ਰਗਿਆਨ ਰੋਵਰ ਚੰਦਰਮਾ ਦੀ ਸਤ੍ਹਾ ‘ਤੇ ਚੱਲ ਰਿਹਾ ਹੈ। ਇਸਰੋ ਨੇ ਵੀ ਇੱਕ ਟਵੀਟ ਵਿੱਚ ਪੁਸ਼ਟੀ ਕੀਤੀ ਹੈ ਕਿ ਪ੍ਰਗਿਆਨ ਰੋਵਰ ਹੁਣ ਵਿਕਰਮ ਲੈਂਡਰ ਤੋਂ ਬਾਹਰ ਆ ਗਿਆ ਹੈ।
ਇਸਰੋ ਨੇ ਆਪਣੇ ਤਾਜ਼ਾ ਟਵੀਟ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਬਣੇ ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਹੇਠਾਂ ਉਤਰਿਆ ਹੈ। ਪ੍ਰਗਿਆਨ ਰੋਵਰ ਨੇ ਚੰਨ ‘ਤੇ ਸੈਰ ਕੀਤੀ, ਜਿਸ ਨੂੰ ਇਸਰੋ ਨੇ ਚੰਨ ‘ਤੇ ਭਾਰਤ ਦੀ ਸੈਰ ਦੱਸਿਆ ਹੈ। ਇਸ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸਰੋ ਦੇ ਚੰਦਰਯਾਨ-3 ਮਿਸ਼ਨ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ।