ਅੰਮਿ੍ਤਸਰ : ਅੱਜ ਇਥੇ ਅੰਮ੍ਰਿਤਸਰ ਵਿਖੇ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਭਰੀ ਪਰਚੀ ਮਿਲਣ ਮਗਰੋਂ ਖਿਲਾਰਾ ਪੈ ਗਿਆ। ਅਸਲ ਵਿਚ ਇੰਗਲੈਂਡ ਦੇ ਬਰਮਿੰਘਮ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਏਅਰ ਇੰਡੀਆ ਦੀ ਉਡਾਣ ‘ਚ ਬੰਬ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਹੈ। ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਟੀਮ ਨੇ ਚਾਰੋਂ ਪਾਸਿਓਂ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਤੱਕ ਚੱਲੀ ਇਸ ਜਾਂਚ ‘ਚ ਕੀ ਪਾਇਆ ਗਿਆ? ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI118 ਸੋਮਵਾਰ ਸਵੇਰੇ ਕਰੀਬ 8 ਵਜੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਯਾਤਰੀਆਂ ਦੇ ਜਾਣ ਤੋਂ ਬਾਅਦ ਜਹਾਜ਼ ਨੂੰ ਹੈਂਗਰ ਵਿੱਚ ਰੱਖ ਕੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜਹਾਜ਼ ਦੇ ਟਾਇਲਟ ‘ਚ ਸਫਾਈ ਕਰਮਚਾਰੀਆਂ ਨੂੰ ਇਕ ਪਰਚੀ ਮਿਲੀ, ਜਿਸ ‘ਤੇ ਬੰਬ ਲਿਖਿਆ ਹੋਇਆ ਸੀ।