ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਹੋਏ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਆਪਣੀ ਪਤਨੀ ਦੇ ਨਾਂ ’ਤੇ ਚੱਲ ਰਹੀ 5 ਏਕੜ ਜ਼ਮੀਨ ਹੜੱਪਣਾ ਚਾਹੁੰਦਾ ਸੀ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਅੰਡਰ ਟਰੇਨਿੰਗ ਐੱਸਐੱਚਓ ਕਰਨ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਹਰਬੰਸ ਕੌਰ ਅਤੇ ਪਰਮਜੀਤ ਕੌਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਰਾਜਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਉਸਦੀ ਚਾਚੀ ਹਰਬੰਸ ਕੌਰ ਤੇ ਚਾਚੀ ਦੀ ਬੇਟੀ ਪਰਮਜੀਤ ਕੌਰ ਦੇ ਨਾਲ ਰਹਿੰਦਾ ਸੀ।ਪਰਮਜੀਤ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਦੋਸ਼ੀ ਰਾਜਦੀਪ ਸਿੰਘ ਦੇ ਨਾਲ ਹੋਇਆ ਸੀ।ਪਰਮਜੀਤ ਦੇ ਨਾਮ ‘ਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹਥਿਆ ਕੇ ਵੇਚਣਾ ਚਾਹੁੰਦਾ ਸੀ।ਜਸਵਿੰਦਰ ਮੁਤਾਬਕ, ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਝਗੜਾ ਰਹਿੰਦਾ ਸੀ।ਉਹ ਨਸ਼ਾ ਕਰਕੇ ਦੋਵੇਂ ਮਾਂ-ਬੇਟੀ ਨਾਲ ਕੁੱਟਮਾਰ ਕਰਦਾ ਸੀ।ਪੁਲਿਸ ਨੇ ਦੋਸ਼ੀ ‘ਤੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਉਹ ਆਪ ਵੀ ਜਖਮੀ ਹੈ, ਇਸ ਲਈ ਪੁਲਿਸ ਜਾਂਚ ਜਾਰੀ ਹੈ।